ਹੁਸ਼ਿਆਰਪੁਰ, 11 ਮਾਰਚ (ਨਰਿੰਦਰ ਸਿੰਘ ਬੱਡਲਾ)-ਪੰਜਾਬੀ ਫ਼ਿਲਮ ਐਂਡ ਟੈਲੀਵਿਜ਼ਨ ਐਕਟਰਜ਼ ਐਸੋਸੀਏਸ਼ਨ (ਪਫਟਾ) ਦਾ ਆਮ ਅਜਲਾਸ ਰਤਨ ਕਾਲਜ ਮੁਹਾਲੀ ਵਿਖੇ ਹੋਇਆ | ਇਸ ਮੌਕੇ ਸੰਚਾਲਨ ਸੀਨੀਅਰ ਕਲਾਕਾਰ ਮਲਕੀਤ ਰੌਂਣੀ ਨੇ ਕੀਤਾ ਤੇ ਇਸ ਦੌਰਾਨ 2025-2027 ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਐਮੀ ਵਿਰਕ ਪ੍ਰਧਾਨ ਅਤੇ ਬਿੰਨੂ ਢਿੱਲੋਂ ਨੂੰ ਜਰਨਲ ਸਕੱਤਰ ਚੁਣਿਆ ਗਿਆ | ਪਫਟਾ ਦੀ ਅਗਲੇ 2 ਸਾਲਾਂ ਦੀ ਕਾਰਗੁਜ਼ਾਰੀ ਨੂੰ ਜ਼ਿਲ੍ਹਾ ਪੱਧਰ 'ਤੇ ਸੁਚਾਰੂ ਰੂਪ 'ਚ ਚਲਾਉਣ ਲਈ ਰੰਗ ਕਰਮੀ ਫ਼ਿਲਮ ਕਲਾਕਾਰ ਅਸ਼ੋਕ ਪੁਰੀ ਨੂੰ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੋਆਰਡੀਨੇਟਰ ਪਫਟਾ ਦੇ ਤੌਰ 'ਤੇ ਨੌਮੀਨੇਟ ਕੀਤਾ ਗਿਆ | ਇਸ ਮੌਕੇ ਪਦਮਸ੍ਰੀ ਨਿਰਮਲ ਰਿਸ਼ੀ, ਸਵਿੰਦਰ ਮਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਨੇ ਅਸ਼ੋਕ ਪੁਰੀ ਨੂੰ ਜ਼ਿਲ੍ਹਾ ਕੋਆਰਡੀਨੇਟਰ ਪਫਟਾ ਦੀ ਕਿੱਟ ਦੇ ਕੇ ਸਨਮਾਨਿਤ ਕੀਤਾ |