ਹੁਸ਼ਿਆਰਪੁਰ, 11 ਮਾਰਚ (ਬਲਜਿੰਦਰਪਾਲ ਸਿੰਘ)-ਸ੍ਰੀ ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਹੁਸ਼ਿਆਰਪੁਰ ਵਲੋਂ ਸ੍ਰੀ ਰਾਮ ਨੌਮੀ ਸਬੰਧੀ ਸਮਾਗਮ 19 ਤੋਂ 29 ਮਾਰਚ ਤੱਕ ਸ੍ਰੀ ਰਾਮ ਭਵਨ ਚਾਂਦ ਨਗਰ, ਮੁਹੱਲਾ ਬਹਾਦਰਪੁਰ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ 'ਚ ਦੇਵੀ ਭਗਤਪ੍ਰਭਾ ਪਚੋਖਰਾ ਧਾਮ ਜਾਲੌਨ (ਉਤਰ ਪ੍ਰਦੇਸ਼) ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸੰਗਤਾਂ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਸਬੰਧੀ ਪ੍ਰਵਚਨ ਸਰਵਣ ਕਰਵਾਉਣਗੇ | ਇਸੇ ਤਰ੍ਹਾਂ ਭਜਨ ਸੰਧਿਆ 28 ਮਾਰਚ ਨੂੰ ਸ਼ਾਮ 6 ਵਜੇ ਤੋਂ 10 ਵਜੇ ਤੱਕ ਹੋਵੇਗੀ, ਜਿਸ 'ਚ ਸ੍ਰੀ ਰਵਿਨੰਦਨ ਸ਼ਾਸਤਰੀ ਵਰਿੰਦਾਵਨ ਧਾਮ ਵਾਲੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਸਮਾਗਮ 'ਚ ਬਾਬਾ ਬਾਲ ਕੋਟਲਾ ਕਲਾਂ (ਊਨਾ) ਵਾਲੇ, ਮਹੰਤ ਰਮਿੰਦਰ ਦਾਸ ਮੁਖੀ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ ਤੇ ਮਾਤਾ ਸਨੇਹ ਅੰਮਿ੍ਤਾ ਨੰਦ ਭਿ੍ਗੂ ਸ਼ਾਸਤਰੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ, ਜਦਕਿ 19 ਮਾਰਚ ਨੂੰ ਕਲਸ਼ ਯਾਤਰਾ ਕੱਢੀ ਜਾਵੇਗੀ |