20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਅੱਗ ਲੱਗਣ ਨਾਲ ਗੰਨਾ ਕੱਟਣ ਵਾਲੀ ਮਸ਼ੀਨ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 12-03-2026
ਘੋਗਰਾ, 11 ਮਾਰਚ (ਆਰ. ਐਸ. ਸਲਾਰੀਆ)-ਬਲਾਕ ਹਾਜੀਪੁਰ ਦੇ ਪਿੰਡ ਜਖਰਾਵਲ ਵਿਖੇ ਗੰਨਾ ਕੱਟਣ ਵਾਲੀ ਮਸ਼ੀਨ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ਜਾਣਕਾਰੀ ਅਨੁਸਾਰ ਭੁਪਿੰਦਰਜੀਤ ਸਿੰਘ ਬਲੱਗਣ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਘੋਗਰਾ ਨੇ ਦੱਸਿਆ ਕਿ ਉਹ ਪਿੰਡ ਜਖਰਾਵਰ ਵਿਖੇ ਗੰਨਾ ਕੱਟ ਰਹੇ ਸਨ ਤੇ ਮਸ਼ੀਨ ਬੰਦ ਕਰਕੇ ਉਹ ਰੋਟੀ ਖਾਣ ਲੱਗੇ ਤਾਂ ਅਚਾਨਕ ਹੀ ਮਸ਼ੀਨ ਨੂੰ ਅੱਗ ਲੱਗ ਗਈ¢ ਅੱਗ ਲੱਗਣ ਦੇ ਨਾਲ ਮਸ਼ੀਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ¢ ਮੌਕੇ ਤੇ ਫਾਇਰ ਬ੍ਰਗੇਡ ਨੇ ਪੁਹੰਚ ਕੇ ਅੱਗ 'ਤੇ ਕਾਬੂ ਪਾਇਆ¢ ਮਾਲਕ ਤਲਜਿੰਦਰ ਕÏਰ ਪਤਨੀ ਭੁਪਿੰਦਰਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਪਿਛਲੇ ਸੀਜ਼ਨ ਹੀ 1 ਕਰੋੜ ਦੀ ਮਸ਼ੀਨ ਖਰੀਦੀ ਸੀ¢ ਅਚਾਨਕ ਅੱਗ ਲੱਗਣ ਨਾਲ ਉਸ ਦਾ ਸਭ ਕੁਝ ਹੀ ਤਬਾਹ ਹੋ ਗਿਆ ਹੈ¢ ਉਸਨੇ ਸਰਕਾਰ ਤੋਂ ਮੰਗ ਕੀਤੀ ਕਿ ਉਸਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ¢ਇਸ ਮੌਕੇ ਤੇ ਦਸੂਹਾ ਸੂਗਰ ਮਿਲ ਤੋਂ ਵੀ ਅਧਿਕਾਰੀ ਪਹੁੰਚੇ ਹੋਏ ਸਨ ਜਿਨਾਂ ਨੇ ਮੌਕੇ 'ਤੇ ਜਾਇਜਾ ਲਿਆ, ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ¢
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਗੁਰਮਤਿ ਸਮਾਗਮ 13 ਨੂੰ ਅਗਲੀ ਖ਼ਬਰ ਸ੍ਰੀ ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਵਲੋਂ ਸਮਾਗਮ 19 ਤੋਂ
Ad Position 24