ਚੱਬੇਵਾਲ, 11 ਮਾਰਚ (ਰਾਜੀਵ ਭਾਰਦਵਾਜ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਬ ਡਵੀਜ਼ਨ ਬੱਸੀ ਕਲਾਂ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਬਿਜਲੀ 12 ਮਾਰਚ ਨੂੰ ਬੰਦ ਰਹੇਗੀ | ਜਾਣਕਾਰੀ ਦਿੰਦੇ ਹੋਏ ਬੱਸੀ ਕਲਾਂ ਦਫ਼ਤਰ ਦੇ ਉਪ ਮੰਡਲ ਅਧਿਕਾਰੀ ਸੁਖਜਿੰਦਰ ਸਿੰਘ ਦੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ ਬਸੀ ਕਲਾਂ ਤੋਂ ਚੱਲਣ ਵਾਲੀ 66 ਕੇ. ਵੀ. ਲਾਈਨ ਦੇ ਸਾਰੇ ਫੀਡਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹਿਣਗੇ |