ਭੰਗਾਲਾ, 11 ਮਾਰਚ (ਬਲਵਿੰਦਰਜੀਤ ਸਿੰਘ ਸੈਣੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਅਫ਼ਸਰ ਯੋਗੇਸ਼ ਕੁਮਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ 11 ਕੇ. ਵੀ. ਅਟਿਆਲਾ ਸਾਹਿਬ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਪਿੰਡਾਂ ਕੋਟਲੀ, ਹਿਯਾਤਪੁਰ, ਸਹੋਤਾ ਆਦਿ ਫੀਡਰ ਤੋਂ ਚੱਲਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਮਿਤੀ 12 ਮਾਰਚ 2026 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ |