ਮਾਹਿਲਪੁਰ, 12 ਮਾਰਚ (ਰਜਿੰਦਰ ਸਿੰਘ)-ਮਾਹਿਲਪੁਰ ਅੱਡੇ 'ਚ ਇਕ 14 ਚੱਕੀ ਟਰੱਕ ਵਲੋਂ ਇਕ ਮੋਟਰਸਾਈਕਲ ਚਾਲਕ ਪਿਛਿੱਓ ਟੱਕਰ ਮਾਰ ਕੇ ਉਸ ਦੀਆਂ ਦੋਵੇਂ ਲੱਤਾਂ ਕੁਚਲੀਆਂ ਗਈਆਂ | ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ 3.30 ਵਜੇ ਮੁੱਖ ਰੋਡ 'ਤੇ ਧਰਮ ਕੰਡੇ ਕੋਲ ਇੱਕ 14 ਚੱਕੀ ਟਰੱਕ ਨੰਬਰ ਪੀ.ਬੀ.02.ਈ.ਐਸ.4464 ਜਿਸ ਨੰੂ ਦਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਫਗਵਾੜਾ ਚਲਾ ਰਿਹਾ ਸੀ ਅਤੇ ਉਹ ਨਵਾਂ ਸ਼ਹਿਰ ਨੂੰ ਜਾ ਰਿਹਾ ਸੀ ਨੇ ਇਕ ਮੋਟਰਸਾਈਕਲ ਪੀ.ਬੀ. 24.ਡੀ.7537 ਨੂੰ ਪਿੱਛਿਓਾ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਚਾਲਕ ਗੁਰਨੇਕ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਫ਼ਤਿਹਪੁਰ ਕੋਠੀ ਉਸ ਦਾ ਸਾਥੀ ਪ੍ਰਵਾਸੀ ਮਜ਼ਦੂਰ ਸ਼ਿੰਦਾ ਸੜਕ 'ਤੇ ਡਿਗ ਗਏ ਤੇ ਗੁਰਨੇਕ ਸਿੰਘ ਦੀਆਂ ਲੱਤਾਂ ਦੇ ਉੱਪਰੋਂ ਟਰੱਕ ਲੰਘ ਜਾਣ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ | ਗੁਰਨੇਕ ਸਿੰਘ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਪੀ.ਜੀ.ਈ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸਦੀ ਮੌਤ ਹੋ ਗਈ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |