28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਮੇਹਟੀਆਣਾ ਇਲਾਕੇ 'ਚ ਚੋਰੀ ਹੋ ਰਹੀਆਂ ਮੱਝਾਂ ਸੰਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 13-03-2026
ਹੁਸ਼ਿਆਰਪੁਰ, 12 ਮਾਰਚ (ਨਰਿੰਦਰ ਸਿੰਘ ਬੱਡਲਾ)-ਮੇਹਟੀਆਣਾ ਦੇ ਇਲਾਕੇ 'ਚ ਲਗਾਤਾਰ ਹੋ ਰਹੀਆਂ ਪਸ਼ੂਆਂ ਦੀ ਚੋਰੀਆਂ ਤੋਂ ਪੀੜਤ ਪਰਿਵਾਰਾਂ ਵਲੋਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਭਿੰਡਰ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੂੰ ਮੰਗ ਪੱਤਰ ਦੇ ਕੇ ਜਾਨ ਮਾਲ ਦੀ ਰਾਖੀ ਲਈ ਗੁਹਾਰ ਲਗਾਈ | ਇਸ ਮੌਕੇ ਪਿੰਡ ਬੱਡਲਾ, ਮੋਨਾ ਕਲਾਂ, ਮੋਨਾ ਖ਼ੁਰਦ, ਹਰਖੋਵਾਲ ਤੇ ਹੋਰਨਾਂ ਪਿੰਡਾਂ ਦੇ ਪਤਵੰਤੇ ਤੇ ਪੀੜਤ ਹਾਜ਼ਰ ਸਨ | ਇਸ ਮੌਕੇ ਪੀੜਤਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣਾ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਕਰ ਰਹੇ ਹਨ ਅਤੇ ਇਸਦੇ ਨਾਲ ਨਾਲ ਉਨ੍ਹਾਂ ਨੇ ਪਸ਼ੂ ਪਾਲਣ ਵੀ ਸਹਾਇਕ ਕਿੱਤੇ ਵਜੋਂ ਅਪਣਾਇਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਮੱਝਾਂ ਚੋਰੀ ਕਰਨ ਵਾਲਾ ਇਕ ਗਿਰੋਹ ਇਲਾਕੇ 'ਚ ਸਰਗਰਮ ਹੈ ਅਤੇ ਇਸ ਗਿਰੋਹ ਵੱਲੋਂ ਹੁਣ ਤੱਕ ਵੱਖ-ਵੱਖ ਪਿੰਡਾਂ 'ਚੋਂ 1 ਦਰਜਨ ਤੋਂ ਵੱਧ ਮੱਝਾਂ ਚੋਰੀ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਮੇਹਟੀਆਣਾ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਪਰੰਤੂ ਅਜੇ ਤੱਕ ਕੋਈ ਵੀ ਚੋਰ ਕਾਬੂ ਨਹੀਂ ਆਇਆ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਚੋਰ ਗਿਰੋਹ ਨੂੰ ਕਾਬੂ ਕਰਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ | ਇਸ ਮੌਕੇ ਗੁਰਮੇਜ ਸਿੰਘ ਮੋਨਾ ਕਲਾਂ, ਅਮਰਜੀਤ ਸਿੰਘ ਬੱਡਲਾ, ਜਸਪ੍ਰੀਤ ਸਿੰਘ ਹਰਖੋਵਾਲ, ਕਮਲਜੀਤ ਸਿੰਘ, ਚਰਨ ਸਿੰਘ,ਕਿਰਪਾਲ ਸਿੰਘ, ਸਰਪੰਚ ਰਣਜੀਤ ਕੁਮਾਰ ਮੋਨਾ ਕਲਾਂ, ਗੁਰਿੰਦਰਜੀਤ ਸਿੰਘ ਤੇ ਅਮਰਜੀਤ ਸਿੰਘ ਆਦਿ ਸਮੇਤ ਇਲਾਕੇ ਦੇ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ 'ਚ ਕੈਦੀ ਵਲੋਂ ਲੋਹੇ ਦੀਆਂ ਕਿੱਲਾਂ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚ ਕੈਦੀ ਵਲੋਂ ਲੋਹੇ ਦੀਆਂ ਕਿੱਲਾਂ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼
Ad Position 24