ਹੁਸ਼ਿਆਰਪੁਰ, 12 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਕਲੱਬ ਮਿਡ ਟਾਊਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜ੍ਹਕਾਂ 'ਚ ਵਿਦਿਆਰਥੀਆਂ ਦੀ ਸਫ਼ਾਈ ਤੇ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਹੈਂਡ ਵਾਸ਼ ਸਟੇਸ਼ਨ ਸਥਾਪਿਤ ਕੀਤਾ ਗਿਆ | ਇਸ ਉਪਰਾਲੇ ਦਾ ਮੁੱਖ ਮਕਸਦ ਵਿਦਿਆਰਥੀਆਂ 'ਚ ਸਫ਼ਾਈ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਨੂੰ ਚੰਗੀ ਸਿਹਤ ਲਈ ਜਾਗਰੂਕ ਕਰਨਾ ਹੈ | ਸਕੂਲ 'ਚ ਕਰਵਾਏ ਸਮਾਗਮ ਦੌਰਾਨ ਕਲੱਬ ਦੇ ਮੈਂਬਰਾਂ ਅਤੇ ਸਕੂਲ ਸਟਾਫ਼ ਦੀ ਮੌਜੂਦਗੀ 'ਚ ਹੈਂਡ ਵਾਸ਼ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਕਲੱਬ ਵਲੋਂ ਸਿਰਫ਼ ਹੈਂਡ ਵਾਸ਼ ਸਟੇਸ਼ਨ ਹੀ ਨਹੀਂ ਸਗੋਂ ਪੂਰੇ ਇਕ ਸਾਲ ਲਈ ਸਕੂਲ ਨੂੰ ਕੁੱਲ 648 ਸਾਬਣ ਵੀ ਮੁਹੱਈਆ ਕਰਵਾਏ ਗਏ ਹਨ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਲੱਬ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਅਤੇ ਸਾਬਕਾ ਪ੍ਰਧਾਨ ਮਨੋਜ ਓਹਰੀ ਨੇ ਕਿਹਾ ਕਿ ਰੋਟਰੀ ਕਲੱਬ ਮਿਡ ਟਾਊਨ ਹਮੇਸ਼ਾਂ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਸੇਵਾ ਕਾਰਜਾਂ ਲਈ ਵਚਨਬੱਧ ਰਿਹਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜ੍ਹਕਾਂ ਦੇ ਪਿ੍ੰਸੀਪਲ ਤਰਲੋਚਨ ਸਿੰਘ ਨੇ ਰੋਟਰੀ ਕਲੱਬ ਮਿਡ ਟਾਊਨ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੇ ਪਿ੍ੰਸੀਪਲ ਸ਼ੈਲੇਂਦਰ ਠਾਕੁਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਜਸਵੰਤ ਸਿੰਘ ਭੋਗਲ, ਮਨੋਜ ਓਹਰੀ, ਰਜਨੀਸ਼ ਕੁਮਾਰ ਗੁਲਿਆਨੀ, ਅਸ਼ੋਕ ਕੁਮਾਰ, ਜਗਮੀਤ ਸਿੰਘ ਸੇਠੀ, ਅਵਤਾਰ ਸਿੰਘ, ਕੁਲਜੀਤ ਸਿੰਘ ਸੈਣੀ, ਜੋਗਿੰਦਰ ਸਿੰਘ, ਪਰਮਿੰਦਰ ਸਿੰਘ, ਮੋਨਿਕਾ ਰਾਣਾ, ਸੁਸ਼ਮਾ ਦੇਵੀ, ਰਾਜੀਵ ਸ਼ਰਮਾ, ਅਜੈ ਕੁਮਾਰ, ਰਮਨੀਕ ਸਿੰਘ ਘੁੰਮਣ, ਮੀਨਾਕਸ਼ੀ, ਨਿਧੀ ਸ਼ਰਮਾ, ਦਲਜੀਤ ਕਿੰਦ, ਸਨੇਹ ਲਤਾ, ਅਮਨਪ੍ਰੀਤ ਕੌਰ, ਰਵੀ ਕੁਮਾਰ, ਰਾਜਨ ਮਰਵਾਹਾ ਤੇ ਚਮਨ ਲਾਲ ਆਦਿ ਹਾਜ਼ਰ ਸਨ |