ਹੁਸ਼ਿਆਰਪੁਰ, 12 ਮਾਰਚ (ਬਲਜਿੰਦਰਪਾਲ ਸਿੰਘ)-ਭਾਰਤ ਸਰਕਾਰ ਵਲੋਂ ਜਾਰੀ ਨਵੀਂ ਵਿੱਦਿਅਕ ਪਾਲਿਸੀ ਅਧੀਨ ਸ਼ੁਰੂ ਕੀਤੀ ਬੈਗਲੈੱਸ ਗਤੀਵਿਧੀ ਤਹਿਤ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਛੇਵੀਂ ਕਲਾਸ ਦੇ ਵਿਦਿਆਰਥੀਆਂ ਨੇ ਕਲਾਸ ਇੰਚਾਰਜ ਸੁਰਿੰਦਰ ਸਿੰਘ, ਸੁਮਨ, ਗਣੇਸ਼ ਕੁਮਾਰ ਸਮੇਤ ਸਰਕਾਰੀ ਆਈ. ਟੀ. ਆਈ. ਹੁਸ਼ਿਆਰਪੁਰ ਦਾ ਵਿੱਦਿਅਕ ਦੌਰਾ ਕੀਤਾ | ਇਸ ਮੌਕੇ ਵਾਇਸ ਪਿ੍ੰਸੀਪਲ ਪੁਸ਼ਪਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਕਰਨੈਲ ਸਿੰਘ, ਕਮਲਪ੍ਰੀਤ ਕੌਰ, ਗਰਿਮਾ, ਪਰਵਿੰਦਰ, ਨੋਡਲ ਅਫ਼ਸਰ ਹੰਸ ਰਾਜ ਵਲੋਂ ਵਿਦਿਆਰਥੀਆਂ ਨੂੰ ਟਰਨਰ, ਫਿਟਰ, ਪਲੰਬਰ, ਰੈਫਰੀਜਿਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ, ਸਟੈਨੋਗਰਾਫ਼ਰ ਸੈਕਟੇਰੀਅਲ ਅਸਿਸਟੈਂਟ ਇੰਗਲਿਸ਼, ਮਕੈਨਿਕ ਆਟੋ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਅਤੇ ਹੋਰ ਟਰੇਡਾਂ ਦੀਆਂ ਵਰਕਸ਼ਾਪਾਂ ਦਿਖਾਈਆਂ | ਇਸ ਮੌਕੇ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ 'ਚ ਕਿੱਤਾਮੁਖੀ ਸਿਖਲਾਈ ਦੀ ਮਹੱਤਤਾ, ਸੰਸਥਾ ਵਿਖੇ ਵਿਖੇ ਚੱਲ ਰਹੇ ਕਿੱਤਾਮੁਖੀ ਸਿਖਲਾਈ ਕੋਰਸਾਂ, ਦਾਖ਼ਲਾ ਪ੍ਰਕਿਰਿਆ, ਦਾਖ਼ਲਾ ਫ਼ੀਸ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਟਰੇਨਿੰਗ ਅਫ਼ਸਰ ਗੁਰਨਾਮ ਸਿੰਘ, ਜਗਦੀਪ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ |