ਟਾਂਡਾ ਉੜਮੁੜ, 12 ਮਾਰਚ (ਭਗਵਾਨ ਸਿੰਘ ਸੈਣੀ)-ਸਾਹਿਤ ਆਸ਼ਰਮ ਟਾਂਡਾ ਉੜਮੁੜ ਵਲੋਂ ਉੱਘੇ ਕਵੀ ਮੋਹਣ ਮਤਿਆਲਵੀ ਦੀ ਕਾਵਿ ਪੁਸਤਕ 'ਕੁੱਤਾ ਜੂਨ ਅਤੇ ਮੈਂਡੋਲਿਨ' ਨੂੰ ਰਿਲੀਜ਼ ਕਰਕੇ ਗੋਸ਼ਟੀ ਸੰਵਾਦ ਰਚਾਇਆ ਗਿਆ | ਇਸ ਸਮਾਗਮ ਵਿਚ ਡਾ. ਬਲਦੇਵ ਸਿੰਘ ਬੱਦਨ ਰਿਟਾਇਰਡ ਡਾਇਰੈਕਟਰ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਮੁੱਖ ਮਹਿਮਾਨ ਵਜੋਂ ਪਧਾਰੇ | ਪ੍ਰਧਾਨਗੀ ਮੰਡਲ ਵਿਚ ਡਾ. ਧਰਮਪਾਲ ਸਾਹਿਲ, ਮਦਨ ਵੀਰਾ, ਮੱਖਣ ਕੁਹਾੜ, ਅਮਰੀਕ ਡੋਗਰਾ, ਗੁਰਮੀਤ ਹਯਾਤਪੁਰੀ ਅਤੇ ਸਾਹਿਤ ਆਸ਼ਰਮ ਟਾਂਡਾ ਦੇ ਪ੍ਰਧਾਨ ਪ੍ਰੋ. ਮਲਕੀਤ ਜੌੜਾ ਸੁਸ਼ੋਭਿਤ ਹੋਏ | ਡਾ. ਨਿਰੰਜਨ ਸਰਪ੍ਰਸਤ ਸਾਹਿਤ ਆਸ਼ਰਮ ਟਾਂਡਾ ਨੇ ਹਾਜ਼ਰ ਸਾਹਿੱਤਕਾਰ ਅਦੀਬਾਂ ਨੂੰ ਜੀ ਆਇਆਂ ਆਖਿਆ | ਬਹੁਤ ਹੀ ਸੂਝਵਾਨ ਆਲੋਚਕ ਡਾ. ਰਾਮ ਮੂਰਤੀ ਨੇ ਪੁਸਤਕ 'ਕੁੱਤਾ ਜੂਨ ਅਤੇ ਮੈਂਡੋਲਿਨ 'ਤੇ ਪਰਚਾ ਪੜਿ੍ਹਆ ਜਿਸ ਤੇ ਭਖਵੀਂ ਬਹਿਸ ਹੋਈ | ਬਹਿਸ ਵਿਚ ਡਾ. ਧਰਮਪਾਲ ਸਾਹਿਲ, ਮਦਨ ਵੀਰਾ, ਮੱਖਣ ਕੁਹਾੜ, ਗੁਰਮੀਤ ਹਯਾਤਪੁਰੀ, ਅਮਰੀਕ ਡੋਗਰਾ, ਪੰਮੀ ਦਿਵੇਦੀ, ਵਿਸ਼ਾਲ ਤੇ ਡਾ.ਵਿਕਰਮਜੀਤ ਨੇ ਭਰਪੂਰ ਸ਼ਿਰਕਤ ਕੀਤੀ | ਮੋਹਣ ਮਤਿਆਲਵੀ ਨੇ ਬਹਿਸ ਵਿਚ ਉੱਠੇ ਪ੍ਰਸ਼ਨਾਂ ਨੂੰ ਸਵੀਕਾਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ | ਸਮਾਗਮ ਦੇ ਅਗਲੇ ਦੌਰ ਵਿਚ ਕੈਨੇਡਾ ਰਹਿੰਦੇ ਸ਼ਾਇਰ ਬਲਦੇਵ ਸੀਹਰਾ ਦੀ ਪੁਸਤਕ 'ਗੁਜ਼ਾਰਿਸ਼' ਅਤੇ ਮੰਗਤ ਚੰਚਲ ਦੀ ਪੁਸਤਕ 'ਚੁੱਪ ਦਾ ਅਨੁਵਾਦ' ਨੂੰ ਲੋਕ ਅਰਪਣ ਕੀਤਾ ਗਿਆ | | ਇਸ ਮੌਕੇ ਮੱਖਣ ਕੁਹਾੜ, ਬੂਟਾ ਰਾਮ ਆਜ਼ਾਦ, ਮੰਗਤ ਚੰਚਲ, ਸੀਤਲ ਸਿੰਘ ਗੁਨੋਪੁਰੀ, ਗੁਰਮੀਤ ਬਾਜਵਾ, ਗੁਰਮੀਤ ਹਯਾਤਪੁਰੀ, ਮਦਨ ਵੀਰਾ, ਅਮਰੀਕ ਡੋਗਰਾ, ਡਾ. ਨਿਰੰਜਨ, ਡਾ. ਵਿਕਰਮਜੀਤ, ਡਾ. ਮਿਨਾਕਸ਼ੀ, ਵਿਸ਼ਾਲ, ਰਾਮ ਲਾਲ ਭਗਤ, ਅਵਤਾਰ ਜ਼ਹੂਰਵੀ, ਮਨਦੀਪ ਜ਼ਹੂਰਵੀ, ਪ੍ਰਦੀਪ ਮੌਜੀ, ਗੁਰਨੇਕ ਝਾਵਰ ਤੇ ਹੋਰ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ | ਸਟੇਜ ਸਕੱਤਰ ਦੀ ਭੂਮਿਕਾ ਪੰਮੀ ਦਿਵੇਦੀ ਤੇ ਪਿ੍. ਅਰਮਨਪ੍ਰੀਤ ਨੇ ਬਾਖ਼ੂਬੀ ਨਿਭਾਈ | ਸਮਾਗਮ ਦੀ ਸਮਾਪਤੀ 'ਤੇ ਸਭਾ ਦੇ ਪ੍ਰਧਾਨ ਪ੍ਰੋ. ਮਲਕੀਤ ਜੌੜਾ ਨੇ ਹਾਜ਼ਰ ਅਦੀਬਾਂ ਦਾ ਧੰਨਵਾਦ ਕੀਤਾ |