ਗੜ੍ਹਦੀਵਾਲਾ, 12 ਮਾਰਚ (ਚੱਗਰ)-ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦਾ ਮੰਤਰਾਲਾ ਪੰਜਾਬ ਦੇ ਨਿਰਦੇਸ਼ਾਂ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਹਫ਼ਤਾ ਤਹਿਤ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਮਹਿਲਾ ਦਿਵਸ ਮਨਾਇਆ ਗਿਆ | ਇਸ ਸੰਬੰਧੀ ਸਵੱਛ ਭਾਰਤ ਮਿਸ਼ਨ ਅਰਬਨ ਦੇ ਸੀ. ਐੱਫ਼. ਕਮ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਤਿ੍ਪਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸੋਲੀਡ ਵੈਸਟ ਮੈਨੇਜਮੈਂਟ ਸੰਬੰਧੀ ਵਰਕਸ਼ਾਪ ਲਗਾਈ ਗਈ, ਜਿਸ ਵਿਚ ਠੋਸ ਕੂੜੇ ਦੇ ਪ੍ਰਬੰਧਨ ਜਿਵੇਂ: ਘਰਾਂ ਵਿਚ ਜਨਰੇਟ ਹੋਣ ਵਾਲੇ ਕੂੜੇ ਦਿਆਂ ਕਿਸਮਾਂ, ਗਿੱਲਾਂ ਕੂੜਾ, ਸੁੱਕਾ ਕੂੜਾ, ਘਰੇਲੂ ਖ਼ਤਰਨਾਕ ਕੂੜਾ, ਸੈਨੇਟਰਰੀ ਵੇਸਟ ਆਦਿ ਨੂੰ ਕਿਵੇਂ ਅੱਲਗ-ਅੱਲਗ ਰੱਖ ਕੇ ਵੇਸਟ ਕੂਲੇਕਟਰ ਨੂੰ ਦੇਣਾ ਅਤੇ ਗਿੱਲੇ ਕੂੜੇ ਨੂੰ ਕਿਵੇਂ ਘਰ ਹੋਮ ਕੰਪੋਸਟੀੰਗ ਅਤੇ ਵਾਧੂ ਪਏ ਸਮਾਨ ਨੂੰ ਮੁੜ ਵਰਤੋਂ ਵਿਚ ਲਿਆ ਕੇ ਕੂੜੇ ਨੂੰ ਘੱਟ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਘਰਾਂ ਜਾਂ ਦੁਕਾਨਾਂ ਦਾ ਮਲਵਾ ਇੱਧਰ-ਉੱਧਰ ਨਾ ਸੁੱਟ ਕੇ ਮੁੜ ਵਰਤੋਂ ਵਿਚ ਲਿਆਉਣ ਲਈ ਵੀ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਬਰੈਂਡ ਅੰਬੈਸਡਰ ਗੀਤਾ ਕੌਂਸਲ ਵੱਲੋਂ ਸੈਨੀਟੇਸ਼ਨ ਮਹਿਲਾ ਵਰਕਰਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਗੜ੍ਹਦੀਵਾਲਾ ਵਲੋ ਸਵੱਛਤਾ ਪ੍ਰੋਗਰਾਮ ਵਿਚ ਅਪਣਾ ਸਹਿਯੋਗ ਦੇਣ ਲਈ ਬਰੈੱਡ ਅੰਬੈਸਡਰ ਗੀਤਾ ਕੌਂਸਲ ਅਤੇ ਸਵੱਛਤਾ ਚੈਂਪੀਅਨ ਰਜਨੀ ਕਿਸ਼ੋਰ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਫੂਡ ਇੰਸਪੈਕਟਰ ਸੁਰਜੀਤ ਕੌਰ, ਅਰਕੀਟੈਕਟਰ ਸੰਤੋਸ਼ ਕੁਮਾਰੀ, ਸਟਾਫ਼ ਮਹਿਲਾਵਾਂ ਮੈਂਬਰ ਪ੍ਰਭਜੋਤ, ਰਜਨੀ, ਸੈਨੀਟੇਸ਼ਨ ਮਹਿਲਾਵਾਂ ਵਰਕਰਾਂ ਅਤੇ ਸ਼ਹਿਰ ਦੀਆਂ ਮਹਿਲਾਵਾਂ ਹਾਜ਼ਰ ਸਨ |