29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਰਕਾਰੀ ਕਾਲਜ 'ਚ ਸਟਾਰਟ-ਅਪ ਕਾਰਨੀਵਲ ਕਰਵਾਇਆ

Ad Position 21
No active advertisement
ਅਜੀਤ ਡੈਸਕ 13-03-2026
ਹੁਸ਼ਿਆਰਪੁਰ, 12 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਰਚਨਾਤਮਿਕਤਾ, ਉਤਸ਼ਾਹ ਤੇ ਉਦਯੋਗ ਸ਼ੀਲਤਾ ਨਾਲ ਭਰਪੂਰ ਮਾਹੌਲ ਦੇ ਦਰਮਿਆਨ ਕਾਲਜ ਦੇ ਐਂਟਰਪਿ੍ਨਿਊਰਸ਼ਿਪ ਸੈੱਲ ਵਲੋਂ ਕਾਲਜ ਕੈਂਪਸ ਵਿਚ ਉਤਸ਼ਾਹਪੂਰਨ ਸਟਾਰਟ-ਅਪ ਕਾਰਨੀਵਲ ਕਰਵਾਇਆ ਗਿਆ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿਚ ਉਦਯੋਗ ਸ਼ੀਲ ਸੋਚ, ਨਵ ਚੇਤਨਾ ਅਤੇ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਕਾਰਨੀਵਲ ਦਾ ਉਦਘਾਟਨ ਪਿ੍ੰਸੀਪਲ ਪ੍ਰੋ. ਡਾ.ਗਗਨਦੀਪ ਚੀਮਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ | ਲਗਪਗ 23 ਵਿਭਾਗਾਂ ਦੇ ਕਰੀਬ 500 ਵਿਦਿਆਰਥੀਆਂ ਨੇ 90 ਰਚਨਾਤਮਿਕ ਢੰਗ ਨਾਲ ਸਜਾਏ ਸਟਾਲ ਲਗਾ ਕੇ ਹਿੱਸਾ ਲਿਆ | ਇਸ ਸਮਾਗਮ ਵਿਚ ਵੱਖ-ਵੱਖ ਕਿਸਮ ਦੇ ਸਟਾਲਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਵਿਚ ਹੱਥ ਨਾਲ ਬਣੇ ਫ਼ੈਸ਼ਨ ਆਈਟਮ, ਸਜਾਵਟੀ ਵਸਤਾਂ, ਹੱਥ ਨਾਲ ਬਣੇ ਗਹਿਣੇ, ਪੇਂਟਿੰਗਾਂ, ਹੱਥ ਦੀ ਕਢਾਈ ਵਾਲੇ ਉਤਪਾਦ ਅਤੇ ਕਰੋਸ਼ੀਆ ਨਾਲ ਬਣਿਆ ਸਾਮਾਨ ਸ਼ਾਮਲ ਸਨ, ਜੋ ਵਿਦਿਆਰਥੀਆਂ ਦੀ ਰਚਨਾਤਮਿਕਤਾ ਅਤੇ ਹੁਨਰਮੰਦੀ ਨੂੰ ਦਰਸਾਉਂਦੇ ਸਨ | ਇਸ ਤੋਂ ਇਲਾਵਾ ਕਈ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਵਾਲੇ ਸਟਾਲਾਂ ਨੇ ਵੀ ਦਰਸ਼ਕਾਂ ਨੂੰ ਖਿੱਚਿਆ ਅਤੇ ਸਮਾਗਮ ਦੇ ਮਾਹੌਲ ਨੂੰ ਹੋਰ ਵੀ ਜੀਵੰਤ ਬਣਾਇਆ | ਸਮਾਗਮ ਦੌਰਾਨ ਪ੍ਰੋ. ਡਾ. ਗਗਨਦੀਪ ਚੀਮਾ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੀ ਰਚਨਾਤਮਿਕਤਾ, ਸਮਰਪਣ ਅਤੇ ਮਿਹਨਤ ਦੀ ਪ੍ਰਸੰਸਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਸਫਲ ਸਟਾਰਟ-ਅਪ ਉੱਦਮਾਂ ਵਿਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਖੋਜਣ ਲਈ ਵੀ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕੰਧਾਲਾ ਸ਼ੇਖ਼ਾਂ ਵਿਖੇ ਕਿਸਾਨ ਸਿਖ਼ਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24