ਟਾਂਡਾ ਉੜਮੁੜ, 12 ਮਾਰਚ (ਨਿ. ਪ. ਪ.)- ਸਨਾਤਨ ਧਰਮ ਸਭਾ ਉੜਮੁੜ ਟਾਂਡਾ ਤੇ ਸਮੂਹ ਧਾਰਮਿਕ ਸੰਸਥਾਵਾਂ ਵਲੋਂ ਮਹਾਦੇਵ ਮੰਦਰ ਤੋਂ 24 ਮਾਰਚ ਨੂੰ ਕੱਢੀ ਜਾ ਰਹੀ ਵਿਸ਼ਾਲ ਅਲੌਕਿਕ ਸ਼ੋਭਾ ਯਾਤਰਾ ਦੀ ਕਾਮਯਾਬੀ ਲਈ ਚਲਾਈ ਗਈ ਮੁਹਿੰਮ ਤਹਿਤ ਟਾਂਡਾ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਸਾਰੇ ਮੰਦਰਾਂ ਦੀਆਂ ਕਮੇਟੀਆਂ ਤੇ ਧਾਰਮਿਕ ਸੰਸਥਾਵਾਂ ਵੱਲੋਂ ਤਿਆਰੀਆਂ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ | ਇਸੇ ਮੁਹਿੰਮ ਤਹਿਤ ਪ੍ਰਧਾਨ ਦੀਪਕ ਬਹਿਲ ਆਪਣੀ ਟੀਮ ਸਹਿਤ ਸੱਦਾ ਪੱਤਰ ਦੇਣ ਲਈ ਸ੍ਰੀ ਹਨੂਮਾਨ ਮੰਦਰ ਟਾਂਡਾ ਪਹੁੰਚੇ ਜਿੱਥੇ ਸ੍ਰੀ ਅਰਜਨ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਕਲੱਬ ਦੇ ਸਮੂਹ ਮੈਂਬਰਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਭਰੋਸਾ ਦਿੱਤਾ ਕਿ ਇਸ ਰਾਮ ਨੌਮੀ ਸ਼ੋਭਾ ਯਾਤਰਾ ਵਿਚ ਆਪਣਾ ਬਣਦਾ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ | ਇਸ ਮੌਕੇ ਸੁਰਿੰਦਰ ਨਇਅਰ, ਸੋਨੂੰ ਖੁੱਲਰ, ਪਵਨ ਚੱਡਾ, ਵਿਨੋਦ ਕੁਮਾਰ, ਡਾਕਟਰ ਰਕੇਸ਼ ਮੋਹਨ, ਸੋਬਤੀ ਮਹੇਸ਼, ਅਸ਼ੋਕ ਬਹਿਲ, ਦਿਲਬਾਗ ਰਾਏ, ਅਨਿਲ ਕੁਮਾਰ, ਕੋਮਲ ਅਹਿਆਪੁਰ, ਬਿਮਲ, ਟਿੰਕਾ ਖੰਨਾ, ਸਤੀਸ਼ ਚੱਡਾ, ਸ਼ੁਭਮ ਬਿੱਲਾ ਅਤੇ ਹੋਰ ਹਾਜ਼ਰ ਸਨ | ਇਸੇ ਤਰ੍ਹਾਂ ਸਨਾਤਨ ਧਰਮ ਸਭਾ ਉੜਮੁੜ ਵਲੋਂ ਰਾਮ ਨੌਮੀ ਦੇ ਸੰਬੰਧ ਵਿਚ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਨੂੰ ਸੱਦਾ ਪੱਤਰ ਦੇਣ ਮੌਕੇ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ 26 ਮਾਰਚ ਨੂੰ ਜਨਮ ਦਿਹਾੜੇ ਨੂੰ ਸਮਰਪਿਤ 24 ਮਾਰਚ ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਇੱਕ ਅਨੋਖੀ ਸ਼ਾਨ ਮਤੇ ਵਾਲੀ ਸ਼ੋਭਾ ਯਾਤਰਾ ਹੋਵੇਗੀ | ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਸਿਹਰਾ, ਸਰਪ੍ਰਸਤ ਬਲਵਿੰਦਰ ਸਿੰਘ ਚੱਤੋਂਵਾਲ, ਹਰਦੀਪ ਸਿੰਘ ਸੋਢੀ, ਬਲਜੀਤ ਸਿੰਘ, ਡਾਕਟਰ ਸਾਹਿਬ, ਮਹਿੰਗਾ ਸਿੰਘ, ਜੋਗਿੰਦਰ ਸਿੰਘ, ਬਲਰਾਜ ਸਿੰਘ, ਜੀਤਾ ਪ੍ਰਧਾਨ, ਨਵੀਨ ਵਰਮਾ, ਅਰੋੜਾ ਸਾਹਿਬ, ਰਜਿੰਦਰ ਸੋਨੂ ਜਾਜਾ, ਗੌਰਵ, ਮੁਹਿਮ ਸ਼ਰਮਾ ਰਾਜਪੁਰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |