29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਰਕਾਰਾਂ ਦੀ ਅਣਦੇਖੀ ਕਰਕੇ ਬੱਬਰ ਅਕਾਲੀ ਯਾਦਗਾਰੀ ਸਮਾਰਕ ਦੀ ਹਾਲਤ ਬਣੀ ਤਰਸਯੋਗ

Ad Position 21
No active advertisement
ਅਜੀਤ ਡੈਸਕ 13-03-2026
ਕੋਟਫ਼ਤੂਹੀ, 12 ਮਾਰਚ (ਅਵਤਾਰ ਸਿੰਘ ਅਟਵਾਲ)-ਪਿੰਡ ਕੋਟਫ਼ਤੂਹੀ ਵਿਚ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ 7.50 ਲੱਖ ਰੁਪਏ ਦੀ ਗ੍ਰਾਂਟ ਨਾਲ ਬਣੀ ਬੱਬਰ ਅਕਾਲੀ ਯਾਦਗਾਰ ਸਮਾਰਕ ਜਿਸ ਨੂੰ 2016 ਵਿਚ ਬਣਾਇਆ ਗਿਆ ਸੀ, ਉਸ ਦੀ ਹਾਲਤ ਹੁਣ ਇੰਨੀ ਤਰਸਯੋਗ ਹੈ, ਉਸ ਵਿਚ ਬੇਲੋੜਾ ਘਾਹ ਬੂਟ ਉੱਗਿਆ ਹੋਇਆ ਹੈ, ਇਹ ਇਮਾਰਤ ਰੰਗ ਰੋਗਨ ਤੋਂ ਸੱਖਣੀ ਹੋਣ ਦੇ ਨਾਲ ਇਸ ਵਿਚ ਬਿਜਲੀ ਦਾ ਕੁਨੈਕਸ਼ਨ ਵੀ ਨਹੀਂ ਹੈ | ਇਸ ਸਬੰਧੀ ਬੱਬਰ ਅਕਾਲੀ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਰੱਕੜ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਵਿਚ ਬੱਬਰ ਅਕਾਲੀ ਲਹਿਰ, ਸਿਵਲ ਨਾ ਫੁਰਮਾਨੀ ਲਹਿਰ, ਜੈਤੋ ਦਾ ਮੋਰਚਾ, ਕਾਮਾ ਗਾਟਾ ਮਾਰੂ ਦੇ ਅਮਰ ਸ਼ਹੀਦ, ਸੁਤੰਤਰਤਾ ਸੰਗਰਾਮੀਆ ਦੀਆ ਕੁਰਬਾਨੀਆਂ ਵਿਚ ਇਸ ਪਿੰਡ ਦੇ 4 ਵਿਅਕਤੀ ਸ਼ਹੀਦ ਹੋਏ ਤੇ 16 ਵਿਅਕਤੀਆਂ ਨੇ ਵੱਖ ਵੱਖ ਸੰਘਰਸ਼ਾਂ ਦੌਰਾਨ ਜੇਲ੍ਹਾਂ ਕੱਟੀਆਂ, ਜਿਨ੍ਹਾਂ ਦੀ ਯਾਦ ਵਿਚ ਸ. ਸੋਹਣ ਸਿੰਘ ਠੰਡਲ ਕੈਬਨਿਟ ਮੰਤਰੀ ਨੇ ਆਪਣੇ ਫ਼ੰਡ ਵਿਚੋਂ 7.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ, ਜਿਸ ਨਾਲ ਇਹ ਸਮਾਰਕ ਬਣੀ ਸੀ, ਪਰ ਉਸ ਸਮੇਂ ਤੋ ਲੈ ਕੇ ਅੱਜ ਤੱਕ ਇਸ ਸਮਾਰਕ ਵੱਲ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ, ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਨੇ ਇਸ ਦੀ ਸਾਭ ਸੰਭਾਲ ਵੱਲ ਗੋਰ ਨਾ ਦੇਣ ਕਰ ਕੇ ਇਹ ਸਮਾਰਕ ਖੰਡਰ ਬਣਨ ਵਾਲੇ ਪਾਸੇ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧ ਵਿਚ ਇਕ ਲਿਖਤੀ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਅਨੇਕਾਂ ਵਾਰ ਦਿੱਤਾ ਤੇ ਉਨ੍ਹਾਂ ਡੀ.ਡੀ.ਪੀ.ਓ. ਨੂੰ ਇਹ ਮਾਰਕ ਕਰ ਦਿੱਤਾ, ਪਰ ਅੱਜ ਤੱਕ ਇਸ ਸਬੰਧ ਵਿਚ ਕੋਈ ਵੀ ਅਧਿਕਾਰੀ ਇਸ ਸਮਾਰਕ ਦੀ ਸਾਰ ਨਹੀ ਲਈ |
Ad Position 22
No active advertisement
ਪਿਛਲੀ ਖ਼ਬਰ 35 ਪਲੱਸ ਸੀਰੀਜ਼ ਦੇ ਫਾਈਨਲ ਮੈਚ 'ਚ ਸ੍ਰੀ ਗੁਰੂ ਨਾਨਕ ਦੇਵ ਕਿ੍ਕਟ ਕਲੱਬ ਸੈਲਾ ਦੀ ਟੀਮ ਰਹੀ ਜੇਤੂ ਅਗਲੀ ਖ਼ਬਰ ਐੱਸ. ਸੀ./ਬੀ. ਸੀ. ਵੈੱਲਫੇਅਰ ਫੈਡਰੇਸ਼ਨ ਵਲੋਂ ਪਿ੍ੰ: ਧਰਮਿੰਦਰ ਸਿੰਘ ਜ਼ਿਲ੍ਹਾ ਚੀਫ਼ ਐਡਵਾਈਜ਼ਰ ਨਿਯੁਕਤ
Ad Position 24