ਹੁਸ਼ਿਆਰਪੁਰ, 12 ਮਾਰਚ (ਬਲਜਿੰਦਰਪਾਲ ਸਿੰਘ)-ਚਾਰ ਟੀਮਾਂ ਨਾਲ ਸ਼ੁਰੂ ਹੋਈ 35 ਪਲੱਸ ਕਿ੍ਕਟ ਲੀਗ ਦਾ ਫਾਈਨਲ ਮੈਚ ਸ਼ਹੀਦ ਭਗਤ ਸਿੰਘ ਕਿ੍ਕਟ ਅਕੈਡਮੀ ਪਿੰਡ ਨਾਰੂ ਨੰਗਲ ਦੀ ਗਰਾਊਾਡ 'ਚ ਸੀਨੀਅਰ ਸੁਪਰ ਸਟਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਕਿ੍ਕਟ ਕਲੱਬ ਸੈਲਾ ਵਿਚਕਾਰ ਖੇਡਿਆ ਗਿਆ | ਪਹਿਲਾਂ ਬੱਲੇਬਾਜ਼ੀ ਕਰਦਿਆਂ ਸੀਨੀਅਰ ਸੁਪਰ ਸਟਾਰ ਨੇ 20 ਓਵਰਾਂ ਵਿਚ 131 ਸਕੋਰ ਬਣਾਏ, ਜਿਸ ਵਿਚ ਕੁਲਦੀਪ ਧਾਮੀ ਨੇ 61 ਸਕੋਰਾਂ ਦਾ ਯੋਗਦਾਨ ਦਿੱਤਾ , ਤਲਵਿੰਦਰ 19 ਸਕੋਰ, ਬਿਕਰਮ ਸਿੰਘ 18 ਸਕੋਰ ਦਾ ਯੋਗਦਾਨ ਦਿੱਤਾ | ਸ੍ਰੀ ਗੁਰੂ ਨਾਨਕ ਦੇਵ ਕਿ੍ਕਟ ਕਲੱਬ ਵੱਲੋਂ ਗੇਂਦਬਾਜ਼ੀ ਕਰਦਿਆਂ ਵਿਕਾਸ ਨੇ ਚਾਰ ਓਵਰਾਂ ਵਿਚ ਚਾਰ ਵਿਕਟਾਂ ਅਤੇ ਪਿੰਦੂ ਸਹੋਤਾ ਨੇ ਚਾਰ ਓਵਰਾਂ ਵਿਚ ਤਿੰਨ ਵਿਕਟਾਂ ਲੈ ਕੇ ਟੀਮ ਨੂੰ 131 ਦੇ ਸਕੋਰ ਤੇ ਰੋਕ ਦਿੱਤਾ | ਜਵਾਬ 'ਚ 131 ਸਕੋਰਾਂ ਦਾ ਪਿੱਛਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਕਿ੍ਕਟ ਕਲੱਬ ਸੈਲਾ ਨੇ 12 ਓਵਰਾਂ ਵਿਚ ਹੀ ਇਹ ਟੀਚਾ ਤੈਅ ਕਰ ਲਿਆ ਅਤੇ ਚਾਰ ਵਿਕਟਾਂ ਨਾਲ ਮੈਚ ਜਿੱਤ ਲਿਆ | 131 ਸਕੋਰਾਂ ਦਾ ਪਿੱਛਾ ਕਰਦਿਆਂ ਸਨ ਨੇ 22 ਸਕੋਰ ਵਿਕਾਸ 31 ਅਤੇ ਸੰਧੂ ਨੇ 51 ਸਕੋਰਾਂ ਦਾ ਯੋਗਦਾਨ ਦਿੱਤਾ | ਮੈਚ ਤੋਂ ਬਾਅਦ ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ 'ਚ ਵਧੀਆ ਪਰਫੋਰਮੈਂਸ ਲਈ ਅਸ਼ਨੀ ਕੁਮਾਰ ਬਸੀ ਦੌਲਤ ਖਾਂ ਨੂੰ ਮੈਨ ਆਫ਼ ਦੀ ਸੀਰੀਜ਼ ਘੋਸ਼ਿਤ ਕੀਤਾ ਗਿਆ | ਬੈੱਸਟ ਬੱਲੇਬਾਜ਼ ਕੁਲਦੀਪ ਧਾਮੀ , ਬੈੱਸਟ ਗੇਂਦਬਾਜ਼ ਬਾਬਾ, ਬੈੱਸਟ ਫੀਲਡਰ ਭਿੰਦਾ ਨੂੰ ਘੋਸ਼ਿਤ ਕੀਤਾ ਗਿਆ | ਸੀਨੀਅਰ ਸੁਪਰ ਸਟਾਰ ਦੇ ਕਪਤਾਨ ਅਦਿਤਿਯ ਸਹਿਗਲ ਅਤੇ ਸ੍ਰੀ ਗੁਰੂ ਨਾਨਕ ਦੇਵ ਕਿ੍ਕਟ ਕਲੱਬ ਤੇ ਕਪਤਾਨ ਪਲਵਿੰਦਰ ਸਿੰਘ ਸਹੋਤਾ ਨੇ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਲੰਬੜਦਾਰ ਬਿੰਦੀ ਮੰਨਣ, ਕਿ੍ਕਟ ਕੋਚ ਤਾਰਾ ਚੰਦ, ਫੱੁਟਬਾਲ ਕੋਚ ਸੁੱਖਾ ਨਾਰਾ ਨੰਗਲੀਆ, ਬੱਲੀ, ਗੋਪੀ, ਬੁਗਲਾ ਤੇ ਪਲਵਿੰਦਰ ਸਿੰਘ ਸਹੋਤਾ ਆਦਿ ਮੌਜੂਦ ਸਨ |