ਅੱਡਾ ਸਰਾਂ, 28 ਮਾਰਚ (ਹਰਜਿੰਦਰ ਸਿੰਘ ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਕੰਧਾਲਾ ਜੱਟਾਂ ਅਧੀਨ ਚੱਲਦੇ ਵਿੱਦਿਅਕ ਅਦਾਰੇ ਪਬਲਿਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਕਮੇਟੀ ਪ੍ਰਧਾਨ ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿ੍ੰਸੀਪਲ ਵਿਸ਼ਾਲ ਵਰਮਾ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਵੱਖ-ਵੱਖ ਕਲਾਸਾਂ ਦੇ ਆਏ ਨਤੀਜੇ ਦੌਰਾਨ ਛੇਵੀਂ ਕਲਾਸ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਨਵਿਸਕਾ, ਹਰਨੀਤ ਸਿੰਘ, ਸਮਰਵੀਰ ਸਿੰਘ, ਸੱਤਵੀਂ ਵਿਚੋਂ ਏਕਮਜੋਤ, ਮਨਵੀਰ ਕੌਰ, ਰਾਜਵੀਤ ਕੌਰ, ਨੌਵੀਂ ਵਿੱਚੋਂ ਏਕਮਜੋਤ ਕੌਰ ,ਦਲਜੀਤ ਸਿੰਘ, ਹਰਪ੍ਰੀਤ ਕੌਰ ਗਿਆਰ੍ਹਵੀਂ ਦੇ ਆਰਟਸ ਗਰੁੱਪ ਵਿੱਚੋਂ ਹਰਮਨਦੀਪ ਕੌਰ, ਗੁਰਲੀਨ ਕੌਰ, ਸੁਖਦੀਪ ਸਿੰਘ ਤੇ ਸਾਇੰਸ ਗਰੁੱਪ ਵਿਚੋਂ ਕੋਮਲਪ੍ਰੀਤ ਕੌਰ, ਜਸਮੀਤ ਕੌਰ ਤੇ ਸਿਮਰਨਜੀਤ ਕੌਰ ਨੂੰ ਸਨਮਾਨਿਤ ਕਰਦਿਆਂ ਕਮੇਟੀ ਸਕੱਤਰ ਬਿਕਰਮਜੀਤ ਸਿੰਘ ਲਾਲੀ ਨੇ ਵਿਦਿਆਰਥੀਆਂ ਨੂੰ ਹੋਰ ਸਖ਼ਤ ਮਿਹਨਤ ਕਰਕੇ ਉੱਚੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਹਰਭਜਨ ਸਿੰਘ ਢਿੱਲੋਂ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਮਨਦੀਪ ਸਿੰਘ ਲਿੱਤਰ, ਮੈਡਮ ਨਵਦੀਪ ਕੌਰ ਸੈਣੀ ਕਰਮਜੀਤ ਕੌਰ, ਮੈਡਮ ਪਰਵੀਨ, ਅਰਸ਼ਪ੍ਰੀਤ, ਹਰਜੀਤ ਸਿੰਘ, ਹਰਜਿੰਦਰ ਸਿੰਘ, ਅੰਜੂ ਬਾਲਾ, ਸ਼ਕੁੰਤਲਾ ਦੇਵੀ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਰਵੀਨਾ, ਕਵਿਤਾ, ਅਵਤਾਰ ਸਿੰਘ, ਸਰਬਜੀਤ ਕੌਰ