31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰਾਮ ਨੌਮੀ ਮੌਕੇ ਹਾਜੀਪੁਰ 'ਚ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 29-03-2026
ਹਾਜੀਪੁਰ, 28 ਮਾਰਚ (ਜੋਗਿੰਦਰ ਸਿੰਘ)-ਸ੍ਰੀ ਰਾਮ ਨੌਮੀ ਮੌਕੇ ਕਸਬਾ ਹਾਜੀਪੁਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਹਿੰਦੂ ਸੰਗਠਨਾਂ ਤੋਂ ਇਲਾਵਾ ਕਸਬਾ ਵਾਸੀ ਸ਼ਾਮਿਲ ਹੋਏ | ਇਸ ਸ਼ੋਭਾ ਯਾਤਰਾ ਵਿਚ ਵੱਖ-ਵੱਖ ਮੰਦਿਰ ਪ੍ਰਬੰਧਕਾਂ ਵਲੋਂ ਝਾਕੀਆਂ ਪ੍ਰਦਰਸ਼ਨ ਕੀਤੀਆਂ ਗਈਆਂ | ਇਹ ਸ਼ੋਭਾ ਯਾਤਰਾ ਸ੍ਰੀ ਰਘੁਵੀਰ ਮੰਦਰ ਤੋਂ ਸ਼ੁਰੂ ਹੋ ਕੇ ਹਾਜੀਪੁਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਮੰਦਰ ਜਾ ਕੇ ਸਮਾਪਤ ਹੋਈ ਅਤੇ ਰਸਤੇ ਵਿਚ ਦੁਕਾਨਦਾਰਾਂ ਵਲੋਂ ਲੱਡੂਆਂ ਦੇ ਲੰਗਰ ਲਗਾਏ ਗਏ | ਇਸ ਮੌਕੇ ਕਸਬਾ ਹਾਜੀਪੁਰ ਜੋ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਇਸ ਸ਼ੋਭਾ ਯਾਤਰਾ ਵਿਚ ਮਹੰਤ ਵਾਸੂ ਮੰਡਲ ਦਾਸ ਜੀ, ਮਹੰਤ ਸੁਖਦੇਵ, ਸੀਨੀਅਰ ਪੱਤਰਕਾਰ ਸੁਦਰਸ਼ਨ ਵਸ਼ਿਸ਼ਟ, ਅਨਿਲ ਵਸ਼ਿਸ਼ਟ ਭਾਜਪਾ ਆਗੂ, ਸੁੱਚਾ ਸਿੰਘ ਹਾਜੀਪੁਰ ਆਮ ਆਦਮੀ ਪਾਰਟੀ, ਜੋਗਿੰਦਰ ਸਿੰਘ, ਪਵਨ ਜਵਾਹਰ, ਰੋਹਿਤ ਸਵਰਾਜ, ਪੰਡਿਤ ਰਾਮਪਾਲ, ਰਜੇਸ਼ ਕੁਮਾਰ, ਰਿੰਕੂ ਭਾਈਆ, ਮਨਜੀਤ ਸਿੰਘ ਅਰੋੜਾ, ਠਾਕੁਰ ਨਸੀਬ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਸੜਕ ਦੇ ਕੰਮ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਤਰਸੇਮ ਪੱਪੂ ਸਰਬ ਸੰਮਤੀ ਨਾਲ ਸਹਾਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਣੇ
Ad Position 24