29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡੀ. ਐੱਸ. ਪੀ. ਪਲਵਿੰਦਰ ਸਿੰਘ ਚੋਰ ਹੈ ਦੇ ਨਾਅਰਿਆਂ ਨਾਲ ਗੂੰਜਿਆ ਚੱਬੇਵਾਲ

Ad Position 21
No active advertisement
ਅਜੀਤ ਡੈਸਕ 03-04-2026
ਚੱਬੇਵਾਲ, 2 ਅਪੈ੍ਰਲ (ਰਾਜੀਵ ਭਾਰਦਵਾਜ)-ਬੀਤੇ ਕੱਲ੍ਹ ਡੀ. ਐੱਸ. ਪੀ. ਚੱਬੇਵਾਲ ਵਲੋਂ ਰਾਜੀਵ ਕੁਮਾਰ ਵਾਸੀ ਪਿੰਡ ਪੁੰਜ ਦੀ ਕੁੱਟ ਮਾਰ ਕਰਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਗੰਦੀਆਂ ਗਾਲ੍ਹਾਂ ਕੱਢਣ ਦੇ ਵਿਰੋਧ ਵਿਚ ਅੱਜ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਡੀ. ਐੱਸ. ਪੀ. ਖ਼ਿਲਾਫ਼ ਚੱਬੇਵਾਲ ਮੁੱਖ ਚੌਂਕ ਤੇ ਇਕੱਠੇ ਹੋ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ | ਡੀ. ਐੱਸ. ਪੀ. ਪਲਵਿੰਦਰ ਸਿੰਘ ਚੋਰ ਹੈ ਦੇ ਨਾਅਰੇ ਲਗਾਏ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੁੰਜ ਦੇ ਸਰਪੰਚ ਬੀਰਬਲ ਅਤੇ ਸੁਖਦੀਪ ਆਦਿ ਦੇ ਸਮਰਥਕਾਂ ਨੇ ਅੱਜ ਸਵੇਰੇ ਗਿਆਰਾਂ ਵਜੇ ਚੱਬੇਵਾਲ-ਚੰਡੀਗੜ੍ਹ ਮੁੱਖ ਮਾਰਗ ਟਰੈਕਟਰ ਟਰਾਲੀਆਂ ਲਗਾ ਕੇ ਜਾਮ ਕਰ ਦਿੱਤਾ | ਪੁਲਿਸ ਦੇ ਵੱਖ ਵੱਖ-ਵੱਖ ਅਧਿਕਾਰੀ ਇੰਸਪੈਕਟਰ ਮਨਿੰਦਰ ਸਿੰਘ, ਡੀ. ਐੱਸ. ਪੀ. ਜਗੀਰ ਸਿੰਘ ਅਤੇ ਐੱਸ. ਪੀ. ਡੀ. ਮਨਪ੍ਰੀਤ ਕੌਰ ਸ਼ੀਹਮਾਰ ਨੇ ਲਗਾਤਾਰ ਪ੍ਰਦਰਸ਼ਨਕਾਰੀਆਂ ਨੂੰ ਜਾਮ ਖੋਲ੍ਹਣ ਲਈ ਮਿੰਨਤਾਂ ਤਰਲੇ ਕੀਤੇ ਪਰ ਪ੍ਰਦਰਸ਼ਨਕਾਰੀ ਇਸ ਗੱਲ ਤੇ ਅੜੇ ਰਹੇ ਕਿ ਜਦ ਤੱਕ ਡੀ. ਐੱਸ. ਪੀ. ਪਲਵਿੰਦਰ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਨਹੀਂ ਹੁੰਦਾ ਅਤੇ ਉਸ ਨੰੂ ਸਸਪੈਂਡ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਜਾਮ ਨਹੀਂ ਖੋਲ੍ਹਣਗੇ | ਜ਼ਿਕਰਯੋਗ ਹੈ ਕਿ ਇਸ ਜਾਮ ਦੌਰਾਨ ਚੱਬੇਵਾਲ ਤੋਂ ਮਾਹਿਲਪੁਰ ਵੱਲ ਨੂੰ ਅਤੇ ਚੱਬੇਵਾਲ ਤੋਂ ਹੁਸ਼ਿਆਰਪੁਰ ਵੱਲ ਨੂੰ ਪੰਜ ਤੋਂ ਛੇ ਕਿੱਲੋਮੀਟਰ ਲੰਬੀਆਂ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ ਸਨ | ਪਿੰਡ ਪੁੰਜ ਦੇ ਸਰਪੰਚ ਅਤੇ ਸਮਰਥਕਾਂ ਨੇ ਜਾਮ ਦੌਰਾਨ ਪੁਲਿਸ ਦੇ ਉੱਚ ਅਧਿਕਾਰੀਆਂ ਸਾਹਮਣੇ ਦੱਸਿਆ ਕਿ ਡੀ. ਐੱਸ. ਪੀ. ਪਲਵਿੰਦਰ ਸਿੰਘ ਉਨ੍ਹਾਂ ਪਾਸੋਂ ਇੱਕ ਲੱਖ ਰੁਪਏ ਮਹੀਨਾ ਮਾਈਨਿੰਗ ਕਰਵਾਉਣ ਦਾ ਲੈਂਦਾ ਸੀ ਅਤੇ ਹੁਣ ਉਹ ਪਿਛਲੇ ਪੰਦਰਾਂ ਕੁ ਦਿਨਾਂ ਤੋਂ ਪੈਸੇ ਵਧਾਉਣ ਲਈ ਮਜਬੂਰ ਕਰ ਰਿਹਾ ਸੀ | ਜਦੋਂ ਉਨ੍ਹਾਂ ਪੈਸੇ ਨਹੀਂ ਵਧਾਏ ਤਾਂ ਡੀ. ਐੱਸ. ਪੀ. ਨੇ ਉਨ੍ਹਾਂ ਦੇ ਲੜਕੇ ਰਾਜੀਵ ਕੁਮਾਰ ਨੂੰ ਬਜਰਾਵਰ ਵਿਖੇ ਕੁੱਝ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਸਦੇ ਸਮੇਤ ਦੋ ਹੋਰ ਦੇ ਖ਼ਿਲਾਫ਼ ਮਾਈਨਿੰਗ ਦਾ ਪਰਚਾ ਦਰਜ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਡੀ ਐੱਸ ਪੀ ਦਾ ਗ਼ੁੱਸਾ ਇੱਥੇ ਹੀ ਸ਼ਾਂਤ ਨਹੀਂ ਹੋਇਆ ਉਸਨੇ ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ | ਚਾਰ ਘੰਟੇ ਦੇ ਜਾਮ ਤੋਂ ਬਾਅਦ ਲੋਕਾਂ ਸਾਹਮਣੇ ਹਰਮਿੰਦਰ ਸਿੰਘ ਸੰਧੂ ਨੂੰ ਐੱਸ. ਪੀ. ਮਨਪ੍ਰੀਤ ਸ਼ੀਹਮਾਰ ਨੇ ਵਿਸ਼ਵਾਸ ਦੁਆਇਆ ਕਿ ਸਰਪੰਚ ਬੀਰਬਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਦਿੱਤੀ ਸ਼ਿਕਾਇਤ ਤੇ ਦੋ ਦਿਨ ਅੰਦਰ ਬਣਦੀ ਕਾਰਵਾਈ ਕਰਨਗੇ | ਇਸ ਮੌਕੇ ਚਰਨਜੀਤ ਸਿੱਮਾ, ਅੰਮਿ੍ਤ, ਹਨੀ , ਸੰਜੇ. ਗਗਨ, ਨੀਟਾ, ਤੇਜਾ, ਲੱਭਾ, ਅੰਗਰੇਜ਼, ਸਾਂਭੀ, ਹਰਮਨ ਸੋਢੀ, ਅਮਿੱਤ, ਹੈਪੀ, ਜੀਵਨ ਸਸੋਲੀ, ਸੁਰਜੀਤ ਸਿੰਘ ਤੇ ਅਨੂ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾਂ ਦਾ ਮਾਣ ਭੱਤਾ ਜਾਰੀ ਅਗਲੀ ਖ਼ਬਰ ਵਿਧਾਇਕ ਰਾਜਾ ਵਲੋਂ 10 ਲੱਖ ਰੁਪਏ ਦੀ ਲਾਗਤ ਨਾਲ ਪੈਣ ਵਾਲੇ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ
Ad Position 24