ਗੜ੍ਹਸ਼ੰਕਰ, 2 ਅਪ੍ਰੈਲ (ਧਾਲੀਵਾਲ)-ਮਾਲ ਵਿਭਾਗ ਵਲੋਂ ਸਬ-ਡਵੀਜ਼ਨ ਗੜ੍ਹਸ਼ੰਕਰ ਦੇ ਨੰਬਰਦਾਰਾਂ ਨੂੰ ਮਹੀਨਾ ਫਰਵਰੀ ਅਤੇ ਮਾਰਚ 2026 ਦਾ 2 ਮਹੀਨੇ ਦਾ ਮਾਣ ਭੱਤਾ ਜਾਰੀ ਕਰ ਦਿੱਤਾ ਗਿਆ ਹੈ | ਪੰਜਾਬ ਨੰਬਰਦਾਰਾਂ ਯੂਨੀਅਨ ਦੇ ਸੂਬਾਈ ਆਗੂ ਮਹਿੰਦਰ ਪਾਲ ਖ਼ਾਨਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਵਲੋਂ ਇਹ ਮਾਣ ਭੱਤਾ ਨੰਬਰਦਾਰਾਂ ਦੇ ਬੈਂਕ ਖਾਤਿਆਂ ਵਿਚ ਭੇਜਿਆ ਗਿਆ ਹੈ |