28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡੇਅਰੀ ਫਾਰਮ ਤੋਂ ਮੱਝਾਂ ਚੋਰੀ ਕਰਨ 'ਤੇ ਇਕ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-04-2026
ਹਾਜੀਪੁਰ, 2 ਅਪ੍ਰੈਲ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਡੇਅਰੀ ਫਾਰਮ 'ਤੇ ਮੱਝਾਂ ਚੋਰੀ ਕਰਨ ਉੱਤੇ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਜੀਤ ਸਿੰਘ ਪੁੱਤਰ ਕਿਸ਼ੋਰੀ ਲਾਲ ਵਾਸੀ ਰੈਲੀ ਥਾਣਾ ਹਾਜੀਪੁਰ ਨੇ ਦੱਸਿਆ ਕਿ ਉਹ ਉਕਤ ਪੱਤੇ ਦਾ ਰਹਿਣ ਵਾਲਾ ਹੈ ਉਸ ਨੇ ਪਿੰਡ ਰੈਲੀ ਦੇ ਬਾਹਰ ਵਾਲੀ ਸਾਈਡ ਤੇ ਡੇਅਰੀ ਫਾਰਮ ਖੋਲਿ੍ਹਆ ਹੋਇਆ ਹੈ ਜਿੱਥੇ ਕੰਮ ਕਰਨ ਲਈ ਦੋ ਕਾਮੇ ਵੀ ਰੱਖੇ ਹੋਏ ਹਨ | ਉਨ੍ਹਾਂ ਕਿਹਾ 26 ਮਾਰਚ ਨੂੰ ਉਹ ਸਵੇਰੇ ਵਜੇ ਦੇ ਕਰੀਬ ਅਣਪਛਾਤੇ ਵਿਅਕਤੀ ਉਸ ਦੇ ਡੇਅਰੀ ਫਾਰਮ 'ਤੇ ਆਏ ਅਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਕੁੱਟ-ਕੁੱਟ ਕੇ ਕਮਰੇ ਵਿਚ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਉਹ ਮੱਝਾਂ ਚੋਰੀ ਕਰਕੇ ਲੈ ਗਏ | ਹਾਜੀਪੁਰ ਪੁਲਿਸ ਨੇ ਰਾਜ ਪ੍ਰਤਾਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਅਜਨਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਨਜ਼ਦੀਕ ਹੋਇਆ ਧਮਾਕਾ ਨਿੰਦਣਯੋਗ- ਡਾ. ਰਾਏ ਅਗਲੀ ਖ਼ਬਰ ਪੰਜਾਬ ਦਾ ਵਿਕਾਸ ਖੇਤਰੀ ਪਾਰਟੀਆਂ ਨਾਲ ਹੀ ਸੰਭਵ- ਲੱਖੀ
Ad Position 24