28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸ੍ਰੀ ਗੁਰੂ ਰਵਿਦਾਸ ਜੀ ਸਾਂਝੀ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-04-2026
ਟਾਂਡਾ ਉੜਮੁੜ, 2 ਅਪ੍ਰੈਲ (ਦੀਪਕ ਬਹਿਲ)-ਸ੍ਰੀ ਗੁਰੂ ਰਵਿਦਾਸ ਜੀ ਸਾਂਝੀ ਵੈੱਲਫੇਅਰ ਸੋਸਾਇਟੀ ਟਾਂਡਾ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਮੂਨਕ ਖ਼ੁਰਦ ਵਿਖੇ ਹੋਈ | ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਦੌਰਾਨ ਸੁਸਾਇਟੀ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਚੋਂ ਸੇਵਾਦਾਰ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਏ ਜਾਣ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸੀਨੀਅਰ ਮੈਂਬਰ ਅਮਰਜੀਤ ਕਲਸੀਆ ਤੇ ਹੋਰਨਾਂ ਮੈਂਬਰਾਂ ਨੇ ਜਿੱਥੇ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਮਨਾਉਣ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਉੱਥੇ ਹੀ ਪਿੰਡ ਮੂਨਕ ਕਲਾਂ ਤੋਂ ਸਜਾਏ ਜਾਣ ਵਾਲੇ 30ਵੇਂ ਮਹਾਨ ਨਗਰ ਕੀਰਤਨ ਸਬੰਧੀ ਵੀ ਵਿਚਾਰਾ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਸਮੁੱਚੇ ਵਿਸ਼ਵ ਭਰ ਵਿਚ ਸਮੂਹ ਸੰਗਤਾਂ ਵਲੋਂ ਸ਼ਰਧਾ ਪੂਰਵਕ ਮਨਾਇਆ ਜਾਵੇਗਾ | ਇਸ ਦੇ ਸਬੰਧ ਵਿਚ ਹਰ ਨਗਰ ਵਿਚ ਵਿਸ਼ੇਸ਼ ਸਮਾਗਮ ਕਰਨ ਦੇ ਨਾਲ-ਨਾਲ ਸੰਗਤਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ ਤਾਂ ਜੋ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਾਨ ਪਵਿੱਤਰ ਬਾਣੀ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੁੜ ਸਕਣ | ਇਸ ਮੀਟਿੰਗ ਦੌਰਾਨ 29ਵੇਂ ਮਹਾਨ ਨਗਰ ਕੀਰਤਨ ਵਿਚ ਵਿਸ਼ੇਸ਼ ਤੌਰ ਤੇ ਸੇਵਾਵਾਂ ਵਾਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਗੋਲ ਖ਼ੁਰਦ ਦੇ ਸੇਵਾਦਾਰਾਂ ਦਾ ਸ੍ਰੀ ਗੁਰੂ ਰਵਿਦਾਸ ਸਾਂਝੀ ਵੈੱਲਫੇਅਰ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ | ਮੀਟਿੰਗ ਦੌਰਾਨ ਵਾਈਸ ਪ੍ਰਧਾਨ ਕਰਨੈਲ ਸਿੰਘ ਸਾਲਾਪੁਰ, ਕੈਪਟਨ ਜਰਨੈਲ ਸਿੰਘ ਮੂਨਕਾਂ, ਡਾ. ਕਰਨੈਲ ਸਿੰਘ ਸੋਹੀਆਂ, ਰਣਜੀਤ ਸਿੰਘ ਰਾਜਪੁਰ, ਬੂਟਾ ਸਿੰਘ ਮੂਨਕਾਂ, ਮਨਦੀਪ ਸਿੰਘ ਮੂਨਕਾਂ, ਅਮਰਜੀਤ ਸਿੰਘ, ਪਰਮਜੀਤ ਸਿੰਘ ਪੰਮੀ, ਅੰਮਿ੍ਤਪਾਲ ਸਿੰਘ ਬਗੋਲ, ਹੁਕਮਪ੍ਰੀਤ ਸਿੰਘ ਬਗੋਲ, ਹਜ਼ਾਰਾ ਸਿੰਘ ਬੋਲੇਵਾਲ, ਦਵਿੰਦਰ ਸਿੰਘ ਸੋਹੀਆ, ਅਮਰਜੀਤ ਸਿੰਘ ਚਤੋਵਾਲ, ਕਮਲਪ੍ਰੀਤ ਸਿੰਘ ਤੇ ਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇ. ਐੱਮ. ਐੱਸ. ਕਾਲਜ ਦੀ ਵਿਦਿਆਰਥਣ ਨੇ ਕਾਲਜ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਸਵ. ਸਤਪਾਲ ਸੇਲ ਦਾ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ 'ਚ ਹੋਇਆ ਅੰਤਿਮ ਸੰਸਕਾਰ
Ad Position 24