28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪ੍ਰੋ. ਮੁਲਤਾਨੀ ਦੀ ਅਗਵਾਈ ਹੇਠ 17ਵੀਂ ਬੱਸ ਅੰਮਿ੍ਤਸਰ ਤੀਰਥ ਯਾਤਰਾ ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 03-04-2026
ਨੌਸ਼ਹਿਰਾ ਪੱਤਣ, 2 ਅਪ੍ਰੈਲ (ਗੁਰਜੀਤ ਸਿੰਘ ਭੰਮਰਾ)-ਅੱਜ 17ਵੀਂ ਬੱਸ ਕਸਬਾ ਨੌਸ਼ਹਿਰਾ ਪੱਤਣ ਤੋਂ ਅੰਮਿ੍ਤਸਰ ਸਾਹਿਬ ਤੀਰਥ ਯਾਤਰਾ ਵਾਸਤੇ ਰਵਾਨਾ ਹੋਈ | ਇਸ ਬੱਸ ਨੂੰ ਰਵਾਨਾ ਕਰਨ ਸਮੇਂ ਪ੍ਰੋ. ਜੀ. ਐੱਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ ਕਿਹਾ ਕਿ ਇਹ ਬੱਸ ਸੰਗਤਾਂ ਨੂੰ ਦੁਰਗਿਆਣਾ ਮੰਦਰ, ਰਾਮ ਤੀਰਥ ਮੰਦਰ, ਜਲਿਆਂਵਾਲਾ ਬਾਗ਼, ਹਰਿਮੰਦਰ ਸਾਹਿਬ ਅਤੇ ਬਾਘਾ ਬਾਰਡਰ ਤੇ ਹੋਰ ਕਈ ਥਾਵਾਂ ਦਿਖਾਈਆਂ ਜਾਣਗੀਆਂ ਉੱਥੇ ਸੰਗਤਾਂ ਦੇ ਰਹਿਣ ਲਈ ਹੋਟਲ ਦਾ ਪ੍ਰਬੰਧ ਪੰਜਾਬ ਸਰਕਾਰ ਕਰ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਸੰਦੀਪ ਕੁਮਾਰ ਟਿੰਮਾ, ਸਰਪੰਚ ਜਸਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਮਸਜਿੰਦਰ ਸਿੰਘ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਮੁਰਾਦਪੁਰ, ਮਾਸਟਰ ਸੇਵਾ ਸਿੰਘ ਐੱਮ. ਸੀ. ਮੁਕੇਰੀਆਂ, ਅਮਿੱਤ ਕੁਮਾਰ ਬਲਾਕ ਪ੍ਰਧਾਨ ਤੇ ਹੋਰ ਸਾਡੇ ਪਾਰਟੀ ਦੇ ਬਹੁਤ ਪਤਵੰਤੇ ਹਾਜ਼ਰ ਸਨ | ਉਨ੍ਹਾਂ ਕਿਹਾ ਉਹ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਨਵੇਕਲੀ ਸਕੀਮ ਸ਼ੁਰੂ ਕਰਕੇ ਪੰਜਾਬ ਵਾਸੀਆਂ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ | ਪ੍ਰੋ. ਮੁਲਤਾਨੀ ਨੇ ਕਿਹਾ ਅੱਜ 17ਵੀਂ ਬੱਸ 40-45 ਬੀਬੀਆਂ-ਮਰਦ ਯਾਤਰਾ ਵਾਸਤੇ ਗਈਆਂ ਜਿਨ੍ਹਾਂ ਵਿਚ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ | ਉਨ੍ਹਾਂ ਕਿਹਾ ਅਗਾਂਹ ਤੋਂ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਥੇਂਦਾ-ਚਿਪੜਾ ਵਿਖੇ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਕੇ. ਐੱਮ. ਐੱਸ. ਕਾਲਜ ਦੀ ਵਿਦਿਆਰਥਣ ਨੇ ਕਾਲਜ ਦਾ ਨਾਂਅ ਕੀਤਾ ਰੌਸ਼ਨ
Ad Position 24