12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸ੍ਰੀ ਹਨੂੰਮਾਨ ਜੈਅੰਤੀ ਮੌਕੇ 'ਤੇ ਹਨੰੂਮਾਨ ਮੰਦਰ ਟਾਂਡਾ 'ਚ ਸਮਾਰੋਹ

Ad Position 21
No active advertisement
ਅਜੀਤ ਡੈਸਕ 04-04-2026
ਟਾਂਡਾ ਉੜਮੁੜ, 3 ਅਪ੍ਰੈਲ (ਦੀਪਕ ਬਹਿਲ)-ਭਗਵਾਨ ਸ੍ਰੀ ਹਨੂਮਾਨ ਜੀ ਦੇ ਪਾਵਨ ਉਤਸਵ ਮੌਕੇ ਤੇ ਹਨੂਮਾਨ ਮੰਦਿਰ ਟਾਂਡਾ ਦੇ ਪ੍ਰਧਾਨ ਹਰਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਹਨੂਮਾਨ ਜੈਅੰਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੰਦਿਰ ਦੇ ਪੁਜਾਰੀ ਪੰਡਿਤ ਮਿਸ਼ਰਾ ਵਲੋਂ ਪੂਰੀ ਵਿਧੀ ਪੂਰਵਕ ਭਗਵਾਨ ਹਨੂਮਾਨ ਦੀ ਪੂਜਾ ਅਰਚਨਾ ਕਰਨ ਉਪਰੰਤ ਸੁੰਦਰ ਕਾਂਡ 108 ਅਤੇ ਬਜਰੰਗ ਬਾਣ ਦਾ ਪਾਠ ਕੀਤਾ ਗਿਆ | ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ, ਸੋਨੂੰ ਖੁੱਲਰ, ਪਵਨ ਚੱਢਾ, ਗੁੱਡੂ ਮਰਵਾਹਾ, ਅਨਿਲ ਸ਼ਰਮਾ, ਬਲਰਾਜ ਕੁਮਾਰ, ਵਿਨੋਦ, ਹੈਪੀ ਤੂਲੀ, ਚੰਨ ਸੈਣੀ, ਅਰੁਣ ਸੈਣੀ, ਅਨੁਰਾਗ, ਮਨਪ੍ਰੀਤ, ਬਲਜੀਤ ਰਾਏ ਬਾਬਾ, ਅਨਮੋਲਾ ਆਨੰਦ ਬਾਈ, ਸੋਨੂੰ ਰਾਏ, ਗੁਰਮੀਤ ਅਰੋੜਾ, ਸੁਖਵਿੰਦਰ ਅਰੋੜਾ, ਅਸ਼ੋਕ ਵਰਮਾ, ਅਭੀ ਤਲਵਾੜ, ਅਵਿਨਾਸ਼ ਚੱਡਾ, ਅੰਕਿਤ ਭਾਰਦਵਾਜ, ਨਰਿੰਦਰ, ਅਸ਼ਵਨੀ ਕੁਮਾਰ, ਨੰਦੂ, ਰਿੰਕੂ, ਗੌਰਵ ਤੋ ਇਲਾਵਾ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਪ੍ਰਭੂ ਸ਼੍ਰੀ ਰਾਮ ਦੇ ਭਗਤ ਸੰਕਟ ਮੋਚਨ ਭਗਵਾਨ ਸ੍ਰੀ ਹਨੂਮਾਨ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਜੈ ਵੀਰ ਬਜਰੰਗ ਬਲੀ ਦੇ ਜੈਕਾਰੇ ਲਗਾਉਂਦੇ ਝੰਡਾ ਚੜ੍ਹਾਇਆ | ਪ੍ਰੋਗਰਾਮ ਦੇ ਆਿਖ਼ਰ ਵਿਚ ਸਾਰੇ ਹਨੂਮਾਨ ਭਗਤਾਂ ਵਲੋਂ ਭਗਵਾਨ ਸ਼੍ਰੀ ਹਨੂਮਾਨ ਜੀ ਦੀ ਮੂਰਤੀ ਤੇ ਫੁੱਲਾਂ ਦੀ ਵਰਖਾ ਕਰਕੇ ਇੱਕ ਦੂਜੇ ਨੂੰ ਹਨੂਮਾਨ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ | ਮੰਦਿਰ ਦੇ ਪੁਜਾਰੀ ਪੰਡਿਤ ਮਿਸ਼ਰਾ ਵਲੋਂ ਸੰਗਤ ਨੂੰ ਪ੍ਰਭੂ ਸ਼੍ਰੀ ਹਨੂਮਾਨ ਜੀ ਦਾ ਪ੍ਰਸ਼ਾਦ ਵੰਡਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਸੰਘੇੜਾ ਗੋਤ ਦੇ ਜਠੇਰਿਆਂ ਦਾ ਮੇਲਾ 13 ਨੂੰ ਅਗਲੀ ਖ਼ਬਰ ਸਰਕਾਰੀ ਸਕੂਲ ਬਡਾਲਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24