ਦਸੂਹਾ, 3 ਅਪ੍ਰੈਲ (ਭੁੱਲਰ)-ਪਿੰਡ ਜਲੋਟਿਆਂ ਦੇ ਸੰਘੇੜਾ ਗੋਤ ਦੇ ਜਠੇਰਿਆਂ ਦਾ ਮੇਲਾ ਪਿੰਡ ਬਾਜਵਾ ਵਿਖੇ ਹਰ ਸਾਲ ਦੀ ਤਰ੍ਹਾਂ 13 ਅਪ੍ਰੈਲ ਵਾਲੇ ਦਿਨ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸਰਜੀਕਲ ਡਾਕਟਰ ਜਸਪਾਲ ਸਿੰਘ ਸੰਘੇੜਾ ਅਤੇ ਬਲਦੇਵ ਸਿੰਘ ਸੰਘੇੜਾ ਪ੍ਰਧਾਨ ਜਲੋਟਾ ਜਠੇਰਾ ਕਮੇਟੀ ਨੇ ਦੱਸਿਆ ਕਿ ਇਸ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਸਮੂਹ ਸੰਘੇੜਾ ਗੋਤ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਪਿੰਡ ਬਾਜਵਾ ਵਿਖੇ ਹੰੁਮ-ਹੁਮਾ ਕੇ ਪਹੁੰਚੋ ਅਤੇ ਵੱਡ-ਵਡੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰੋ |