ਦਸੂਹਾ, 3 ਅਪ੍ਰੈਲ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਦਸੂਹਾ ਵਿਖੇ ਨਵੇਂ ਬਣਾਏ ਗਏ ਕਮਰਿਆਂ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਉੱਚੀ ਤਰਜੀਹ ਦੇ ਰਹੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ, ਕਲਾਸ-ਰੂਮ ਆਧੁਨਿਕ ਤਕਨੀਕ ਨਾਲ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਜਿੱਥੇ ਕਮਰੇ, ਲੈਟਰੀਨ, ਬਾਥਰੂਮ ਤੇ ਚਾਰਦੀਵਾਰੀਆਂ ਬਣਾਈਆਂ ਗਈਆਂ ਹਨ ਉੱਥੇ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਗੁਣਵੱਤਾ ਭਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ ਜਿਸ ਵਿਚ ਦਸੂਹਾ ਹਲਕੇ ਨੂੰ 81 ਅਧਿਆਪਕ ਨਵੇਂ ਮਿਲੇ ਸਨ ਜੋ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਉੱਚ ਪੱਧਰੀ ਤੇ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ, ਜਿੱਥੇ ਮੁਫ਼ਤ ਸਿੱਖਿਆ ਦੇ ਨਾਲ ਨਾਲ ਵਰਦੀਆਂ, ਕਿਤਾਬਾਂ, ਮਿਡ-ਡੇ ਮੀਲ ਅਤੇ ਆਧੁਨਿਕ ਸਹੂਲਤਾਂ ਉਪਲਬਧ ਹਨ | ਇਸ ਮੌਕੇ ਕਮਲਦੀਪ ਸਿੰਘ ਵਿਰਦੀ, ਕੌਂਸਲਰ, ਬੀ. ਪੀ. ਈ. ਓ. ਜਸਵਿੰਦਰ ਸਿੰਘ ਬਾਂਸਲ,ਅਮਰਪ੍ਰੀਤ ਸਿੰਘ ਸੋਨੰੂ ਖ਼ਾਲਸਾ ਮੀਤ ਪ੍ਰਧਾਨ ਨਗਰ ਕੌਂਸਲ ਦਸੂਹਾ, ਕੌਂਸਲਰ ਸੰਤੋਖ ਸਿੰਘ ਤੋਖੀ, ਮਿਹਰ ਸਿੰਘ ਕਾਲਾ, ਸਕੂਲ ਮੁਖੀ ਮਨਦੀਪ ਕੌਰ, ਸੈਂਟਰ ਹੈੱਡ ਟੀਚਰ ਹਰਜੇਸ਼ ਅਰੋੜਾ, ਮਨਜੀਤ ਸਿੰਘ ਬੌਬੀ, ਪਿ੍ਤਪਾਲ ਸਿੰਘ, ਬਲਜੀਤ ਸਿੰਘ, ਹਰਵਿੰਦਰ ਪਾਲ ਸਿੰਘ, ਕੁਲਜਿੰਦਰ ਕੌਰ, ਹਰਮਨ ਪ੍ਰੀਤ ਕੌਰ, ਕਿਰਨ ਸ਼ਰਮਾ, ਕਮਲਜੀਤ ਕੌਰ, ਰਵੀਕਾਂਤਾ, ਸਤਬੀਰ ਕੌਰ, ਰੇਨੂ ਕਤਿਆਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |