ਬੀਣੇਵਾਲ, 3 ਅਪ੍ਰੈਲ (ਬੈਜ ਚੌਧਰੀ)-ਪ੍ਰੀਮੀਅਮ ਕਲੱਬ ਬੀਣੇਵਾਲ ਵਲੋਂ ਭਾਰਤ ਰਤਨ ਡ: ਬੀ. ਆਰ. ਅੰਬੇਡਕਰ ਦੀ ਜੈਅੰਤੀ ਨੂੰ ਸਮਰਪਿਤ ਤੀਸਰਾ ਸਵੈਇੱਛੁਕ ਖੂਨਦਾਨ ਕੈਂਪ 5 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਬੀਣੇਵਾਲ ਵਿਖੇ ਬੀ.ਡੀ.ਸੀ. ਬਲੱਡ ਸੈਂਟਰ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਇਸ ਕੈਂਪ 'ਚ ਵਿੱਛੜੀਆਂ ਰੂਹਾਂ ਸਵਰਗੀ ਬਲਵਿੰਦਰ ਸਿੰਘ ਏ.ਐੱਸ.ਆਈ. ਅਤੇ ਸਵਰਗੀ ਜੀਤ ਰਾਮ ਬੱਗਾ ਨੂੰ ਕਲੱਬ ਵਲੋਂ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ | ਖ਼ੂਨਦਾਨੀਆਂ ਦਾ ਵਿਸ਼ੇਸ਼ ਸਨਮਾਨ ਮੁਚਾਨ ਰੈਸਟੋਰੈਂਟ ਨੈਣਵਾਂ ਵਲੋਂ ਕੀਤਾ ਜਾਵੇਗਾ | ਇਹ ਜਾਣਕਾਰੀ ਮਾਸਟਰ ਅਸ਼ਵਨੀ ਰਾਣਾ ਮੋਟੀਵੇਟਰ ਵਲੋਂ ਸਾਂਝੀ ਕੀਤੀ ਗਈ |