ਗੜ੍ਹਦੀਵਾਲਾ, 4 ਅਪ੍ਰੈਲ (ਚੱਗਰ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਅਤੇ ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਲੋਂ ਭਾਈ ਘਨੱ੍ਹਈਆ ਜੀ ਸੇਵਾ ਸਿਮਰਨ ਸੁਸਾਇਟੀ ਡੱਫਰ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦੇ 650 ਸਾਲਾ ਆਗਮਨ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਡੱਫਰ ਵਿਖੇ ਦੋ ਰੋਜ਼ਾ ਮਹਾਨ ਰਾਤਰੀ ਦੀਵਾਨ ਸਜਾਇਆ ਗਿਆ | ਜਿਸ 'ਚ ਭਾਈ ਸਰੂਪ ਸਿੰਘ, ਭਾਈ ਕੁਲਦੀਪ ਸਿੰਘ ਦੋਵੇਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਭੁਪਿੰਦਰ ਸਿੰਘ ਸੋਹਲਪੁਰ, ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜਾ, ਭਾਈ ਪਿ੍ਤਪਾਲ ਸਿੰਘ ਦਸੂਹਾ, ਭਾਈ ਹਰਭਜਨ ਸਿੰਘ ਸੋਤਲਾ, ਭਾਈ ਸੁਖਵਿੰਦਰ ਸਿੰਘ ਅਨਮੋਲ, ਭਾਈ ਸੁਖਪ੍ਰੀਤ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ, ਢਾਡੀ ਤੇ ਕਵੀਸ਼ਰ ਵਾਰਾਂ ਰਾਹੀਂ ਗੁਰ ਇਤਿਹਾਸ ਸਰਵਣ ਕਰਵਾਇਆ, ਜਦਕਿ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਾਮ ਬਾਣੀ ਨਾਲ ਜੋੜਿਆ | ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਜਸਵਿੰਦਰ ਸਿੰਘ ਧੁੱਗਾ ਅਤੇ ਡਾ: ਹਰਮਿੰਦਰ ਸਿੰਘ ਸਹਿਜ ਨੇ ਨਿਭਾਈ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਸਰਬਜੀਤ ਸਿੰਘ ਮੋਮੀ ਮੂਨਕ, ਮੈਨੇ. ਫਕੀਰ ਸਿੰਘ ਸਹੋਤਾ, ਕੁਲਵਿੰਦਰ ਸਿੰਘ ਕਿੰਦਾ, ਜਸਵਿੰਦਰ ਸਿੰਘ ਸੈਫ਼, ਸਾਬਕਾ ਸਰਪੰਚ ਹਰਦੀਪ ਸਿੰਘ ਪਿੰਕੀ, ਭਾਈ ਮਨਜੋਤ ਸਿੰਘ ਤਲਵੰਡੀ, ਭਾਈ ਗੁਰਦੀਪ ਸਿੰਘ, ਭਾਈ ਮਨਦੀਪ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਹਰਪਾਲ ਸਿੰਘ, ਭਾਈ ਸੁਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਭਾਈ ਭੁਪਿੰਦਰ ਸਿੰਘ, ਭਾਈ ਅਮਰੀਕ ਸਿੰਘ, ਹਰਜੋਤ ਸਿੰਘ ਪ੍ਰਧਾਨ ਐਸ.ਓ.ਡੀ., ਗੁਰਨਾਮ ਸਿੰਘ, ਸ਼ਾਇਰ ਗੁਰਪ੍ਰੀਤ ਸਿੰਘ ਸਹੋਤਾ, ਕਿਸਾਨ ਆਗੂ ਸੁਖਪਾਲ ਸਿੰਘ ਸਹੋਤਾ, ਸਰਪੰਚ ਸਤਨਾਮ ਸਿੰਘ, ਭਾਈ ਕੀਮਤੀ ਸਿੰਘ, ਡਾ. ਸਵਿੰਦਰ ਸਿੰਘ ਲਾਖਾ, ਯੁਗਰਾਜ ਸਿੰਘ ਪੰਚ, ਸੁਰਜੀਤ ਸਿੰਘ, ਮਾ. ਅਮੀਰ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ |