ਪੱਸੀ ਕੰਢੀ, 4 ਅਪ੍ਰੈਲ (ਜਗਤਾਰ ਸਿੰਘ ਰਜਪਾਲਮਾ)-ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ (ਰਜਿ.) ਗੜ੍ਹਦੀਵਾਲਾ ਦੀ ਮੀਟਿੰਗ ਹੋਈ, ਜਿਸ ਵਿਚ ਸੁਸਾਇਟੀ ਨੂੰ ਹੋਰ ਮਜ਼ਬੂਤ ਕਰਨ ਲਈ ਮੈਂਬਰਾਂ ਨੂੰ ਜੋੜ ਕੇ ਸੁਸਾਇਟੀ ਦਾ ਵਿਸਥਾਰ ਕੀਤਾ ਗਿਆ | ਇਸ ਮੌਕੇ ਸੁਸਾਇਟੀ ਵਿਚ ਸ਼ਾਮਿਲ ਹੋਏ ਲਗਪਗ 20 ਨਵ-ਨਿਯੁਕਤ ਮੈਂਬਰਾਂ ਵਲੋਂ ਮੈਂਬਰਸ਼ਿਪ ਫਾਰਮ ਤੇ ਮੈਂਬਰਸ਼ਿਪ ਲਈ ਸੋਹ ਪੱਤਰ ਭਰੇ ਗਏ | ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵਾ ਕਰਨ ਵਿਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਗੇ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਸੁਸਾਇਟੀ ਸਮਾਜ ਸੇਵਾ ਨੂੰ ਸਮਰਪਿਤ ਕਰਦੀ ਆ ਰਹੀ ਹੈ | ਆਉਣ ਵਾਲੇ ਸਮੇਂ ਵਿਚ ਹੋਰ ਵੀਂ ਉੱਚ ਪੱਧਰ ਦੇ ਕਾਰਜ ਅਰੰਭੇ ਜਾਣਗੇ | ਉਨ੍ਹਾਂ ਕਿਹਾ ਕਿ ਬੀਤੇ ਕੁੱਝ ਦਿਨ ਪਹਿਲਾਂ ਸੁਸਾਇਟੀ ਦੇ ਸੀਨੀਅਰ ਮੈਂਬਰਾਂ ਨੂੰ ਅਹੁਦੇਦਾਰੀ ਦੇ ਕੇ ਵਿਸਥਾਰ ਕੀਤਾ ਗਿਆ ਸੀ ਤੇ ਅੱਜ ਨਵੇਂ ਜੁੜੇ ਮੈਂਬਰਾਂ ਨਾਲ ਸੁਸਾਇਟੀ ਨੂੰ ਹੋਰ ਬਲ ਮਿਲਿਆ ਹੈ | ਇਸ ਮੌਕੇ ਚੁਣੇ ਸਾਰੇ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਮਨਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਠੇਕੇਦਾਰ ਸ਼ਿੰਗਾਰਾ ਸਿੰਘ ਗੋਂਦਪੁਰ, ਪ੍ਰਭਜੋਤ ਸਿੰਘ ਗੜ੍ਹਦੀਵਾਲਾ, ਮਾਸਟਰ ਸੁਖਵਿੰਦਰ ਸਿੰਘ ਗੋਂਦਪੁਰ, ਲੈਕ. ਲਖਵੀਰ ਸਿੰਘ ਗੜ੍ਹਦੀਵਾਲਾ, ਡਾਕਟਰ ਗੁਰਨਾਮ ਸਿੰਘ ਗੜ੍ਹਦੀਵਾਲਾ, ਦਲਜੀਤ ਸਿੰਘ ਅਰਗੋਵਾਲ, ਪ੍ਰਦੀਪ ਕੁਮਾਰ ਗੜ੍ਹਦੀਵਾਲਾ, ਲੈਕ. ਬਹਾਦਰ ਸਿੰਘ ਕੁੱਲੀਆਂ, ਕਰਤਾਰ ਸਿੰਘ ਡੱਫਰ, ਕੈਪਟਨ ਸੁਰਿੰਦਰ ਸਿੰਘ ਕੁੱਲੀਆਂ, ਕੁਲਦੀਪ ਸਿੰਘ ਬੰਟੀ ਗੜ੍ਹਦੀਵਾਲਾ, ਗੁਰਪ੍ਰੀਤ ਸਿੰਘ ਗੜ੍ਹਦੀਵਾਲਾ, ਬਲਵਿੰਦਰ ਸਿੰਘ ਬਾਹਗਾ, ਰਜਿੰਦਰ ਸਿੰਘ ਬਾਹਗਾ, ਡਾਕਟਰ ਲਾਲ ਸਿੰਘ ਗੜ੍ਹਦੀਵਾਲਾ ਤੇ ਹੋਰ ਹਾਜ਼ਰ ਸਨ |