ਹੁਸ਼ਿਆਰਪੁਰ, 6 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਫ਼ਸਲਾਂ 'ਤੇ ਐੱਮ. ਐੱਸ. ਪੀ. ਦੀ ਸਹੂਲਤ ਦਿੱਤੀ ਜਾਵੇ, ਕਿਸਾਨਾਂ 'ਤੇ ਦਿੱਲੀ ਧਰਨੇ ਦੌਰਾਨ ਬਣਾਏ ਕੇਸ ਵਾਪਸ ਲਏ ਜਾਣ ਤੇ ਸਾਮਾਨ ਵਾਪਸ ਕੀਤਾ ਜਾਵੇ, ਬੀਜ ਅਤੇ ਬਿਜਲੀ ਬਿੱਲ ਵਾਪਸ ਲਏ ਜਾਣ, ਸਿੱਖਿਆ ਨੀਤੀ-2020 ਵਾਪਸ ਲਈ ਜਾਵੇ, ਰੁਜ਼ਗਾਰ ਦੇਣ ਵਾਲੀ ਸਿੱਖਿਆ ਨੀਤੀ ਲਾਗੂ ਕੀਤੀ ਜਾਵੇ, ਮੀਂਹ ਅਤੇ ਗੜੇਮਾਰੀ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਯੂਰੀਆ ਦੀ ਭਰਤੀ 45 ਕਿੱਲੋ ਦੀ ਜਗ੍ਹਾ 50 ਕਿੱਲੋ ਕੀਤੀ ਜਾਵੇ, ਖਾਦਾਂ ਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦੀ ਬਜਾਏ ਪਹਿਲਾਂ ਦੀ ਤਰ੍ਹਾਂ ਫ਼ੈਕਟਰੀਆਂ ਜਾਂ ਤਿਆਰ ਕਰਨ ਵਾਲੀ ਸੰਸਥਾਵਾਂ ਨੂੰ ਦਿੱਤੀ ਜਾਵੇ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ | ਇਸ ਮੌਕੇ ਬਲਵਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਭੂੰਗਾ, ਮਲਕੀਤ ਸਿੰਘ, ਹਰਬੰਸ ਸਿੰਘ ਸੰਘਾ, ਗੁਰਜਪਾਲ ਸਿੰਘ, ਗੁਰਮੇਸ਼ ਸਿੰਘ, ਤਲਵਿੰਦਰ ਸਿੰਘ ਉਗਰਾਹਾਂ, ਕਾ: ਗੰਗਾ ਪ੍ਰਸ਼ਾਦ, ਗੁਰਨਾਮ ਸਿੰਘ ਚੱਕ ਰਾਜੂ, ਚਰਨਜੀਤ ਸਿੰਘ ਭਿੰਡ, ਅਤੇ ਹਰਮੇਸ਼ ਸਿੰਘ ਢੇਸੀ, ਸ਼ੇਰ ਜੰਗ ਬਹਾਦਰ ਸਿੰਘ ਆਦਿ ਨੇ ਸੰਬੋਧਨ ਕੀਤਾ |
ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਸਾਹਮਣੇ ਲਗਾਇਆ ਰੋਸ ਧਰਨਾ
ਅਜੀਤ ਡੈਸਕ
07-04-2026