03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕਲਰਕਾਂ ਲਈ ਵੱਡੀ ਰਾਹਤ, ਡੀਮੋਸ਼ਨ ਰੁਕੀ!

Ad Position 21
No active advertisement
ਅਜੀਤ ਡੈਸਕ 07-04-2026

ਲੁਧਿਆਣਾ, 6 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸਿੱਖਿਆ ਵਿਭਾਗ ਪੰਜਾਬ ਵਿਚ ਕਲਰਕ ਵਰਗ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ | ਡਾਇਰੈਕਟਰ ਸੈਕੰਡਰੀ ਸਿੱਖਿਆ ਕੇਸ਼ਵ ਗੋਇਲ ਨਾਲ ਮਨਿਸਟਰੀਅਲ ਸਟਾਫ਼ ਯੂਨੀਅਨ ਦੀ ਮਹੱਤਵਪੂਰਨ ਮੀਟਿੰਗ ਦੌਰਾਨ ਕਈ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ 'ਤੇ ਸਕਾਰਾਤਮਿਕ ਭਰੋਸੇ ਦਿੱਤੇ ਗਏ | ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਹੋਈ, ਇਸ ਮੀਟਿੰਗ ਵਿਚ 25 ਮਾਰਚ 2021 ਤੋਂ ਬਾਅਦ ਭਰਤੀ ਹੋਏ ਕਲਰਕਾਂ ਦੇ ਡਿਮੋਸ਼ਨ ਮਾਮਲੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਡੀ.ਪੀ.ਆਈ. ਵਲੋਂ ਸਪਸ਼ਟ ਕੀਤਾ ਗਿਆ ਕਿ ਸੰਬੰਧਿਤ ਕਰਮਚਾਰੀਆਂ ਨੰੂ ਪੇਪਰ ਕਲੀਅਰ ਕਰਨ ਲਈ ਵਧੇਰੇ ਸਮਾਂ ਦਿੱਤਾ ਜਾਵੇਗਾ ਤੇ ਕਿਸੇ ਵੀ ਕਲਰਕ ਨੰੂ ਡਿਮੋਟ ਨਹੀਂ ਕੀਤਾ ਜਾਵੇਗਾ | ਸੀਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ ਸੰਬੰਧੀ ਵੀ ਅਹਿਮ ਗੱਲਬਾਤ ਹੋਈ | ਵਿਭਾਗੀ ਕਰਮਚਾਰੀਆਂ ਨੇ ਦੱਸਿਆ ਕਿ ਕੁੱਝ ਕਰਮਚਾਰੀਆਂ ਵਲੋਂ ਏ.ਸੀ.ਆਰ. ਜਮਾਂ ਨਾ ਕਰਵਾਉਣ ਕਾਰਨ ਪ੍ਰਮੋਸ਼ਨ ਰੁਕੀ ਹੋਈ ਸੀ, ਪਰ ਹੁਣ ਇਹ ਪ੍ਰਕਿਰਿਆ ਤੇਜ ਕੀਤੀ ਜਾ ਰਹੀ ਹੈ ਅਤੇ 15 ਅਪ੍ਰੈਲ ਤਕ ਪ੍ਰਮੋਸ਼ਨਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਸਾਹਮਣੇ ਲਗਾਇਆ ਰੋਸ ਧਰਨਾ ਅਗਲੀ ਖ਼ਬਰ ਪੰਜਾਬ 'ਚ 100 ਤੋਂ ਵੱਧ ਨਗਰ ਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਦਾ ਕਾਰਜਕਾਲ ਖ਼ਤਮ <br/>
Ad Position 24