ਸੀ . ਆਰ . ਪੀ . ਐਫ . ਵਿਚ 12 ਮਹੀਨਿਆਂ ਦੌਰਾਨ ਕੋਈ ਵੀ ਜਵਾਨ ਡਿਊਟੀ ਦੌਰਾਨ ਸ਼ਹੀਦ ਨਹੀਂ ਹੋਇਆ
ਨਵੀਂ ਦਿੱਲੀ, 2 ਨਵੰਬਰ (ਪੀਟੀਆਈ) - ਦੇਸ਼ ਦੇ ਸਭ ਤੋਂ ਵੱਡੇ ਅਰਧ-ਸੈਨਿਕ ਬਲ, ਸੀ. ਆਰ.
ਨਵੀਂ ਦਿੱਲੀ, 2 ਨਵੰਬਰ (ਪੀਟੀਆਈ) - ਦੇਸ਼ ਦੇ ਸਭ ਤੋਂ ਵੱਡੇ ਅਰਧ-ਸੈਨਿਕ ਬਲ, ਸੀ.ਆਰ.ਪੀ.ਐਫ. (ਸੈਂਟਰਲ ਰਿਜ਼ਰਵ ਪੁਲਿਸ ਫੋਰਸ) ਨੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਬਲ ਦੇ ਮੁਖੀ ਅਨੁਸਾਰ, ਪਿਛਲੇ ਇੱਕ ਸਾਲ ਦੌਰਾਨ ਇਸ ਦੇ ਜਵਾਨਾਂ ਦੀ ਡਿਊਟੀ (ਆਪਰੇਸ਼ਨ) ਦੌਰਾਨ ਕੋਈ ਮੌਤ ਨਹੀਂ ਹੋਈ ਹੈ; ਅਜਿਹਾ 47 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਹੈ। ਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਜੀ.ਪੀ. ਸਿੰਘ ਨੇ ਐਤਵਾਰ ਨੂੰ ਐਕਸ ’ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਖਾਸ ਤੌਰ ’ਤੇ ਮਹੱਤਵਪੂਰਨ ਹੈ ਕਿਉਂਕਿ ਇਹ ਬਲ ਅਜੇ ਵੀ ਦੇਸ਼ ਦੇ ਸਾਰੇ ਪ੍ਰਮੁੱਖ ਸੰਵੇਦਨਸ਼ੀਲ ਖੇਤਰਾਂ ਵਿਚ ਤਾਇਨਾਤ ਹੈ ਤੇ ਉੱਥੇ ਪੂਰੀ ਸਰਗਰਮੀ ਨਾਲ ਕਾਰਵਾਈਆਂ ਵਿਚ ਜੁੜਿਆ ਹੋਇਆ ਹੈ । ਅਧਿਕਾਰੀਆਂ ਨੇ ਦੱਸਿਆ ਕਿ 2025 ਵਿਚ (30 ਅਕਤੂਬਰ ਤੱਕ) ਵੱਖ-ਵੱਖ ਕਾਰਵਾਈਆਂ ਦੌਰਾਨ ਸੀ.ਆਰ.ਪੀ.ਐਫ. ਦੇ 9 ਜਵਾਨ ਸ਼ਹੀਦ ਹੋਏ ਸਨ । ਲਗਭਗ 3.25 ਲੱਖ ਜਵਾਨਾਂ ਵਾਲੀ ਸੀ.ਆਰ.ਪੀ.ਐਫ. ਦੇਸ਼ ਭਰ ਵਿਚ ਅੰਦਰੂਨੀ ਸੁਰੱਖਿਆ ਨਾਲ ਜੁੜੀਆਂ ਕਈ ਜ਼ਿੰਮੇਵਾਰੀਆਂ ਨਿਭਾਉਂਦੀ ਹੈ । ਇਸ ਬਲ ਦਾ ਗਠਨ 1939 ਵਿਚ ਬ੍ਰਿਟਿਸ਼ ਸ਼ਾਸਨ ਦੌਰਾਨ ਕੀਤਾ ਗਿਆ ਸੀ । ਆਜ਼ਾਦੀ ਤੋਂ ਦੋ ਸਾਲ ਬਾਅਦ, 1949 ਵਿਚ ਇਸ ਦਾ ਨਾਂਅ ਬਦਲ ਕੇ ਸੀ.ਆਰ.ਪੀ.ਐਫ. ਰੱਖਿਆ ਗਿਆ । ਅਧਿਕਾਰਤ ਅੰਕੜਿਆਂ ਅਨੁਸਾਰ, ਹੁਣ ਤੱਕ ਇਸ ਬਲ ਦੇ 2,270 ਜਵਾਨਾਂ ਤੇ ਅਧਿਕਾਰੀਆਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹਾਦਤ ਦਿੱਤੀ ਹੈ । ਇਸ ਬਲ ਦਾ ਗਠਨ 1939 ਵਿਚ ਬ੍ਰਿਟਿਸ਼ ਸ਼ਾਸਨ ਦੌਰਾਨ ਕੀਤਾ ਗਿਆ ਸੀ । ਆਜ਼ਾਦੀ ਤੋਂ ਦੋ ਸਾਲ ਬਾਅਦ, 1949 ਵਿਚ ਇਸ ਦਾ ਨਾਂਅ ਬਦਲ ਕੇ ਸੀ.ਆਰ.ਪੀ.ਐਫ. ਰੱਖਿਆ ਗਿਆ ।