ਦਿੱਲੀ-ਐਨ.ਸੀ.ਆਰ. ’ਚ ਜੀ.ਆਰ.ਏ.ਪੀ.-2 ਪਾਬੰਦੀਆਂ ਲਾਗੂ
ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ’ਚ ਪੁੱਜੀ ਨਵੀਂ ਦਿੱਲੀ, 2 ਨਵੰਬਰ (ਪੀ. ਟੀ.
ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ’ਚ ਪੁੱਜੀ ਨਵੀਂ ਦਿੱਲੀ, 2 ਨਵੰਬਰ (ਪੀ.ਟੀ.ਆਈ.) - ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ’ਚ ਪਹੁੰਚਣ ਤੋਂ ਬਾਅਦ, ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀ.ਏ.ਕਿਊ.ਐਮ.) ਨੇ ਸੋਮਵਾਰ ਨੂੰ ਦਿੱਲੀ-ਐਨ.ਸੀ.ਆਰ. ਵਿਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀ.ਆਰ.ਏ.ਪੀ.) ਦੇ ਤਹਿਤ ਉਪਾਵਾਂ ਦਾ ਦੂਜਾ ਪੜਾਅ (ਪੜਾਅ-2) ਲਾਗੂ ਕੀਤਾ।ਸੀ.ਏ.ਕਿਊ.ਐਮ.ਨੇ ਇੱਕ ਬਿਆਨ ’ਚ ਕਿਹਾ,‘ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.), ਜੋ ਕਿ 31 ਅਕਤੂਬਰ, 2026 ਨੂੰ 117 (‘ਮੱਧਮ’ ਸ਼੍ਰੇਣੀ) ਸੀ, 1 ਨਵੰਬਰ, 2026 ਨੂੰ ਤੇਜ਼ੀ ਨਾਲ ਵਧ ਕੇ 261 (‘ਮਾੜੀ’ ਸ਼੍ਰੇਣੀ) ਹੋ ਗਿਆ। ਪ੍ਰਤੀਕੂਲ ਮੌਸਮੀ ਸਥਿਤੀਆਂ ਦੇ ਕਾਰਨ, ਇਹ 2 ਨਵੰਬਰ, 2026 ਨੂੰ ਹੋਰ ਵਧ ਕੇ 324 (‘ਬਹੁਤ ਮਾੜੀ’ ਸ਼੍ਰੇਣੀ) ਹੋ ਗਿਆ।’ ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਅਤੇ ਭਾਰਤੀ ਖੰਡੀ ਮੌਸਮ ਵਿਗਿਆਨ ਸੰਸਥਾਨ ਦੀਆਂ ਭਵਿੱਖਬਾਣੀਆਂ ਦੇ ਅਨੁਸਾਰ, ਆਉਣ ਵਾਲੇ ਦਿਨਾਂ ’ਚ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿਚ ਰਹਿਣ ਦੀ ਸੰਭਾਵਨਾ ਹੈ।