ਹਰਿਆਣਾ, 6 ਅਪ੍ਰੈਲ (ਹਰਮੇਲ ਸਿੰਘ ਖੱਖ)-ਪਿੰਡ ਭੂੰਗਾ ਵਿਖੇ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ 'ਚ ਸੁਰਿੰਦਰ ਪਾਲ ਘੋਦੀ ਫਾਂਬੜਾ ਬਹੁਜਨ ਸਮਾਜ ਪਾਰਟੀ ਛੱਡ ਕੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਿਆ | ਇਸ ਮੌਕੇ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ, ਜਿਸ ਨੂੰ ਦੇਖਦੇ ਹੋਏ ਲੋਕ ਦਿਨੋ ਦਿਨ ਪਾਰਟੀ ਜੁੜ ਰਹੇ ਹਨ ਤੇ ਅੱਜ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚੁਰਾਸੀ ਦੇ ਹਰੇਕ ਪਿੰਡ ਤੇ ਸ਼ਹਿਰ ਅੰਦਰ ਰਹਿੰਦੇ ਵਿਕਾਸ ਕਾਰਜ ਵੀ ਪੂਰੇ ਕੀਤੇ ਜਾ ਰਹੇ ਹਨ | ਇਸ ਮੌਕੇ ਮਾ. ਦਰਸ਼ਨ ਸਿੰਘ ਚੇਅਰਮੈਨ, ਵਿਸ਼ਨੂੰ ਤਿਵਾੜੀ ਸਾਬਕਾ ਚੇਅਰਮੈਨ, ਸੁਰਜੀਤ ਸਿੰਘ ਜੀਤਾ ਬਲਾਕ ਪ੍ਰਧਾਨ ਭੰੂਗਾ, ਸਤਪਾਲ ਸਿੰਘ ਕਬੀਰਪੁਰ, ਸੰਜੀਵ ਘਈ ਭੂੰਗਾ, ਤੁਲਸੀ ਰਾਮ ਸਿੰਘ ਕੂੰਟਾਂ, ਰਵਿੰਦਰ ਸਿੰਘ ਫਾਂਬੜਾ, ਸੰਦੀਪ ਕੁਮਾਰ ਫੌਜੀ, ਗੁਰਮੀਤ ਸਿੰਘ ਭੂੰਗਾ, ਸੀਤਲ ਸਿੰਘ, ਜਸਵੀਰ ਸਿੰਘ ਵਾਲੀਆ, ਪਿਆਰਾ ਸਿੰਘ ਕੰਗਮਾਈ ਆਦਿ ਹਾਜ਼ਰ ਸਨ |
ਡਾ. ਰਵਜੋਤ ਦੀ ਅਗਵਾਈ 'ਚ ਬਸਪਾ ਆਗੂ ਘੋਦੀ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ
ਅਜੀਤ ਡੈਸਕ
07-04-2026