ਹੁਸ਼ਿਆਰਪੁਰ, 6 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੰਜੀਵਨੀ ਸ਼ਰਨਮ ਦੇ ਲੋਟਸ ਹਾਲ 'ਚ ਹਨੂਮਾਨ ਜੈਅੰਤੀ ਅਤੇ ਪੂਰਨਮਾਸ਼ੀ ਮੌਕੇ 'ਫੁੱਲ ਮੂਨ ਮੈਡੀਟੇਸ਼ਨ' ਕਰਵਾਈ ਗਈ | ਇਸ ਮੌਕੇ ਟ੍ਰੇਡੀਸ਼ਨਲ ਅੰਮਿ੍ਤਮ ਰੇਕੀ ਹੀਿਲੰਗ ਮਾਸਟਰ ਤੇ ਪ੍ਰਮੁੱਖ ਅਧਿਆਤਮਕ ਮਾਰਗਦਰਸ਼ਕ ਮੈਡਮ ਸੰਗੀਤਾ ਮਿੱਤਲ ਨੇ ਇਸ ਪਵਿੱਤਰ ਦਿਵਸ 'ਤੇ ਸਾਰੀਆਂ ਬੀਤ ਚੁੱਕੀਆਂ ਯਾਦਾਂ, ਪਰੰਪਰਾਵਾਂ ਅਤੇ ਨਾਕਾਰਾਤਮਿਕਤਾ ਨੂੰ ਭੁੱਲਣ ਅਤੇ ਕੁੱਝ ਨਵਾਂ ਤੇ ਸਕਾਰਾਤਮਿਕ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪੂਰਨਮਾਸ਼ੀ ਦੌਰਾਨ ਲਗਾਇਆ ਧਿਆਨ ਹਮੇਸ਼ਾ ਉਤਮ ਹੁੰਦਾ ਹੈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮੈਡੀਟੇਸ਼ਨ ਦੌਰਾਨ ਅਸੀਂ ਤਿੰਨ ਤਰ੍ਹਾਂ ਦੀਆਂ ਸਥਿਤੀਆਂ 'ਚੋਂ ਲੰਘਦੇ ਹਾਂ | ਉਨ੍ਹਾਂ ਕਿਹਾ ਕਿ ਧਿਆਨ ਦੌਰਾਨ ਸਾਹਾਂ ਨੂੰ ਆਉਂਦੇ-ਜਾਂਦੇ ਦੇਖਦਿਆਂ ਹੌਲੀ-ਹੌਲੀ ਵਿਚਾਰਾਂ ਦੀ ਕਮੀ ਆਵੇਗੀ, ਫਿਰ ਦੂਜੀ ਸਥਿਤੀ 'ਚ ਬ੍ਰਹਿਮੰਡ ਦੀ ਊਰਜਾ ਬ੍ਰਹਮਰੰਧਰ 'ਚ ਵਹਿਣ ਦਾ ਅਹਿਸਾਸ ਹੋਵੇਗਾ ਅਤੇ ਸਾਡੀਆਂ 72 ਹਜ਼ਾਰ ਨਾੜੀਆਂ ਦੀਆਂ ਰੁਕਾਵਟਾਂ ਬਾਹਰ ਨਿਕਲਣ ਲੱਗ ਜਾਣਗੀਆਂ, ਅਜਿਹੀ ਸਥਿਤੀ 'ਚ ਅਸੀਂ ਸਰੀਰ 'ਚ ਦਰਦ ਵੀ ਮਹਿਸੂਸ ਕਰ ਸਕਦੇ ਹਾਂ | ਫਿਰ ਤੀਜੇ ਪੜਾਅ 'ਚ ਸਾਡੀ ਪੂਰੀ ਚੇਤਨਾ ਉੱਪਰ ਵੱਲ ਵਧਦੀ ਹੈ, ਜਿਸ ਨੂੰ ਆਮ ਭਾਸ਼ਾ 'ਚ ਕੁੰਡਲਨੀ ਜਾਗਿ੍ਤ ਹੋਣਾ ਕਿਹਾ ਜਾਂਦਾ ਹੈ, ਜਿਸ ਨਾਲ ਧਿਆਨ ਦੀ ਪਰਮ-ਅਵਸਥਾ 'ਚ ਅਸੀਂ ਪਿਆਰ ਲਈ ਉਪਲਬਧ ਹੋ ਜਾਂਦੇ ਹਾਂ, ਸ਼ੁਕਰਾਨਾ ਸਾਡੇ ਸਾਹਾਂ 'ਚ ਵੱਸ ਜਾਂਦਾ ਹੈ | ਇਸ ਮੌਕੇ ਮੈਡਮ ਮਿੱਤਲ ਨੇ 'ਹਰ ਘਰ ਹੀਲਰ' ਮੁਹਿੰਮ ਸਬੰਧੀ ਅਹਿਮ ਐਲਾਨ ਕੀਤਾ | ਉਨ੍ਹਾਂ ਦੱਸਿਆ ਕਿ ਹੁਣ ਮੇਰਾ ਇਹ ਸੁਪਨਾ ਹੈ ਕਿ ਹਰ ਘਰ 'ਚ ਇਕ ਹੀਲਰ ਜ਼ਰੂਰ ਹੋਣਾ ਚਾਹੀਦਾ ਹੈ, ਜੋ ਖ਼ੁਦ ਅਤੇ ਆਪਣੇ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਰੀਰਕ ਤੇ ਮਾਨਸਿਕ ਪੱਧਰ 'ਤੇ ਸੰਤੁਲਿਤ ਬਣਾ ਸਕੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਨੂਮਾਨ ਜੀ ਨੂੰ ਉਨ੍ਹਾਂ ਦੀਆਂ ਭੁੱਲੀਆਂ ਹੋਈਆਂ ਸ਼ਕਤੀਆਂ ਨੂੰ ਯਾਦ ਕਰਵਾਈਆਂ ਗਈਆਂ ਸਨ, ਉਸੇ ਤਰ੍ਹਾਂ ਅੰਮਿ੍ਤਮ ਹੀਿਲੰਗ ਪ੍ਰਕਿਰਿਆ 'ਚ ਵੀ ਮਾਸਟਰਜ਼ ਵਲੋਂ ਹਰੇਕ ਵਿਅਕਤੀ ਦੇ ਅੰਦਰ ਲੁਕੀਆਂ ਸ਼ਕਤੀਆਂ ਨੂੰ ਜਾਗਿ੍ਤ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਹਰ ਕੋਈ ਇਸ ਦਿਸ਼ਾ 'ਚ ਕਦਮ ਚੁੱਕਦਾ ਹੈ ਤਾਂ ਉਸ ਦੇ ਜੀਵਨ 'ਚ ਹਰ ਪਾਸੇ ਤੋਂ ਚੰਗਿਆਈ ਆਉਂਦੀ ਹੈ | ਉਨ੍ਹਾਂ ਕਿਹਾ ਕਿ ਇਹ ਹੁਸ਼ਿਆਰਪੁਰ ਦੀ ਮੰਗ ਹੈ ਕਿ ਹਰ ਇਕ ਨੂੰ ਅੰਮਿ੍ਤਮ ਹੀਲਿੰਗ ਕੋਰਸ ਕਰਵਾਇਆ ਜਾਵੇ | ਉਨ੍ਹਾਂ ਦੱਸਿਆ ਕਿ ਸਿਰਫ਼ 6-7 ਘੰਟੇ ਦੇ ਇਸ ਕੋਰਸ 'ਚ ਚਾਹਵਾਨ ਦੀ ਇੱਛਾ ਅਨੁਸਾਰ ਹਿੰਦੀ ਤੇ ਇੰਗਲਿਸ਼ 2 ਭਾਸ਼ਾਵਾਂ 'ਚ ਕਰਵਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਮੈਡਮ ਸੰਗੀਤਾ ਮਿੱਤਲ ਨੇ ਧਿਆਨ ਨਾਲ ਜੁੜੀਆਂ ਬਿਹਤਰੀਨ ਤਕਨੀਕਾਂ ਨਾਲ ਯੋਗ ਸਾਧਕਾਂ ਨੂੰ ਦੱਸਿਆ ਜਾਂਦਾ ਹੈ, ਜਿਸ ਨਾਲ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ |