ਅੱਡਾ ਸਰਾਂ , 6 ਅਪ੍ਰੈਲ (ਮਸੀਤੀ)-ਬੀ. ਐੱਨ. ਡੀ. ਸਕੂਲ ਦੇ 12 ਪੀ. ਬੀ. ਬਟਾਲੀਅਨ ਐੱਨ. ਸੀ. ਸੀ. ਹੁਸ਼ਿਆਰਪੁਰ ਅਧੀਨ ਐੱਨ. ਸੀ. ਸੀ. ਕੈਡਿਟਸ 10 ਦਿਨਾਂ ਦੇ ਐੱਨ. ਸੀ. ਸੀ.-ਸੀ. ਏ. ਟੀ. ਸੀ. -31 ਕੈਂਪ 'ਚ ਭਾਗ ਲੈਣ ਲਈ ਰੋਪੜ ਟਰੇਨਿੰਗ ਸੈਂਟਰ ਲਈ ਰਵਾਨਾ ਹੋਏ | ਇਹ ਕੈਂਪ ਸੈਨਾ ਮੈਡਲ ਕਰਨਲ ਲਵਦੀਪ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ | ਰਵਾਨਗੀ ਤੋਂ ਪਹਿਲਾਂ ਸਕੂਲ 'ਚ ਕਰਵਾਏ ਸਮਾਗਮ ਦੌਰਾਨ ਪਿ੍ੰਸੀਪਲ ਜੈ ਕਿ੍ਸ਼ਨ ਮਹਿਤਾ ਨੇ ਕਿਹਾ ਕਿ ਐਨ. ਸੀ. ਸੀ. ਸਿਰਫ਼ ਟਰੇਨਿੰਗ ਨਹੀਂ, ਸਗੋਂ ਇਕ ਅਜਿਹੀ ਸੰਸਥਾ ਹੈ ਜੋ ਵਿਦਿਆਰਥੀਆਂ 'ਚ ਅਨੁਸ਼ਾਸਨ, ਲੀਡਰਸ਼ਿਪ ਅਤੇ ਦੇਸ਼ ਪ੍ਰਤੀ ਨਿਸ਼ਠਾ ਪੈਦਾ ਕਰਦੀ ਹੈ | ਕੈਂਪ ਲਈ ਰਵਾਨਾ ਹੋਣ ਵਾਲੇ ਕੈਡਿਟਸ 'ਚ ਕਿ੍ਸ਼ਨ ਗੁਪਤਾ, ਨੀਰਜ ਕੌਸ਼ਲ, ਦਮਨਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਜਸਕਰਨ ਸਿੰਘ, ਅਮਿੱਤ ਸਿੰਘ, ਹਰਜੋਤ ਕੌਰ, ਅਕਸ਼ਰਾ ਰਾਣੀ, ਸ਼ੁਭਪ੍ਰੀਤ ਕੌਰ, ਏਕਮ ਪ੍ਰੀਤ ਕੌਰ, ਅਰਪਿਤਾ ਡੋਗਰਾ, ਸੁਖਮਨ ਕੌਰ ਅਤੇ ਤਨਵੀਰ ਕੌਰ ਸ਼ਾਮਲ ਹਨ | ਕੈਂਪ ਦੌਰਾਨ ਕੈਡਿਟਸ ਨੂੰ ਸੈਨਾ ਦੇ ਅਨੁਸ਼ਾਸਨ, ਟੀਮ ਵਰਕ, ਅਗਵਾਈ ਅਤੇ ਸੰਕਟਕਾਲੀਨ ਸਥਿਤੀਆਂ 'ਚ ਫ਼ੈਸਲੇ ਲੈਣ ਦੀ ਯੋਗਤਾ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ | ਇਸ ਮੌਕੇ ਇੰਜੀਨੀਅਰ ਅਨਿਲ ਮਹਿਤਾ, ਅਮਿੱਤ ਕੁਮਾਰ, ਜਤਿੰਦਰ ਸਿੰਘ (ਏ. ਐੱਨ. ਓ. ਫਸਟ ਅਫ਼ਸਰ), ਗੁਰਦੀਪ ਸਿੰਘ, ਮੋਹਿਤ ਕੁਮਾਰ ਆਦਿ ਵੀ ਹਾਜ਼ਰ ਸਨ |