04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਐੱਮ. ਐੱਸ. ਕੇ. ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਯੱਗ ਕਰਵਾਇਆ

Ad Position 21
No active advertisement
ਅਜੀਤ ਡੈਸਕ 07-04-2026
ਟਾਂਡਾ ਉੜਮੁੜ, 6 ਅਪ੍ਰੈਲ (ਭਗਵਾਨ ਸਿੰਘ ਸੈਣੀ)-ਐੱਮ. ਐੱਸ. ਕੇ. ਸਕੂਲ ਕੋਟਲੀ ਜੰਡ ਵਿਖੇ ਨਵੇਂ ਸਿੱਖਿਆ ਸੈਸ਼ਨ ਦੇ ਆਗਾਜ਼ ਮੌਕੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਵਿਸ਼ਾਲ ਹਵਨ ਯੱਗ ਕਰਵਾਇਆ ਗਿਆ | ਇਹ ਹਵਨ ਯੱਗ ਚੇਅਰਮੈਨ ਆਕਾਸ਼ ਮਹਾਜਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਸਕੂਲ ਦੇ ਪਿ੍ੰਸੀਪਲ ਹਰਦੇਵ ਸਿੰਘ ਦੀ ਅਗਵਾਈ ਵਿਚ ਸੰਪੰਨ ਹੋਇਆ | ਇਸ ਪਵਿੱਤਰ ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ | ਯੱਗ ਦੌਰਾਨ ਵੇਦ ਮੰਤਰਾਂ ਦੇ ਉਚਾਰਨ ਨਾਲ ਪੂਰਾ ਵਾਤਾਵਰਨ ਅਧਿਆਤਮਿਕ ਅਤੇ ਸ਼ਾਂਤਮਈ ਬਣ ਗਿਆ | ਇਸ ਮੌਕੇ ਬੱਚਿਆਂ ਦੀ ਚੰਗੀ ਸਿਹਤ, ਉੱਜਵਲ ਭਵਿੱਖ ਤੇ ਸਿੱਖਿਆ ਵਿਚ ਉੱਚੀਆਂ ਉਡਾਣਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ | ਪਿ੍ੰਸੀਪਲ ਹਰਦੇਵ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਧਾਰਮਿਕ ਕਰਮਕਾਂਡ ਨਾਲ ਕਰਨ ਨਾਲ ਬੱਚਿਆਂ ਵਿਚ ਅਨੁਸ਼ਾਸਨ, ਆਦਰ ਅਤੇ ਸਭਿਆਚਾਰਕ ਮੁੱਲਾਂ ਦੀ ਭਾਵਨਾ ਮਜ਼ਬੂਤ ਹੁੰਦੀ ਹੈ | ਆਕਾਸ਼ ਮਹਾਜਨ ਨੇ ਸਾਰੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਦੇ ਅੰਤ ਵਿਚ ਪ੍ਰਸਾਦ ਵੰਡਿਆ ਗਿਆ ਤੇ ਬੱਚਿਆਂ ਨੂੰ ਨਵੇਂ ਸਿੱਖਿਆ ਸੈਸ਼ਨ ਲਈ ਪ੍ਰੇਰਿਤ ਕੀਤਾ ਗਿਆ | ਪੂਰੇ ਪ੍ਰੋਗਰਾਮ ਦੌਰਾਨ ਉਤਸ਼ਾਹ ਅਤੇ ਭਗਤੀ ਦਾ ਮਾਹੌਲ ਬਣਿਆ ਰਿਹਾ | ਇਸ ਮੌਕੇ ਅਮਨਦੀਪ ਸੰਧੂ, ਮੀਨਾ ਕੁਮਾਰੀ, ਤਲਵਿੰਦਰ ਕੌਰ, ਹਰਮਨ ਪ੍ਰੀਤ ਕੌਰ, ਪ੍ਰੀਤੀ, ਗੁਰਸ਼ਰਨ ਕੌਰ ਤੋਂ ਇਲਾਵਾ ਬੱਚੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਐੱਸ. ਡੀ. ਐੱਮ. ਦਫ਼ਤਰ ਵਿਖੇ ਧਰਨਾ ਲਗਾਇਆ ਅਗਲੀ ਖ਼ਬਰ ਬੀ. ਐੱਨ. ਡੀ. ਸਕੂਲ ਦੇ ਐੱਨ. ਸੀ. ਸੀ. ਕੈਡਿਟਾਂ ਨੂੰ ਕੈਂਪ ਲਈ ਕੀਤਾ ਰਵਾਨਾ
Ad Position 24