ਦਸੂਹਾ, 6 ਅਪ੍ਰੈਲ (ਭੁੱਲਰ)-ਸੀਨੀਅਰ ਭਾਜਪਾ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕੇਂਦਰੀ ਰੇਲ ਮੰਤਰੀ ਵਲੋਂ ਰੇਲਵੇ ਟਰੈਕ ਹੇਠਾਂ ਅੰਡਰ ਬਾਈਪਾਸ ਬਣਾਉਣ ਦੇ ਮਹੱਤਵਪੂਰਨ ਅਤੇ ਲੋਕ-ਹਿਤੈਸ਼ੀ ਫ਼ੈਸਲੇ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਆਮ ਲੋਕਾਂ ਲਈ ਬੇਹੱਦ ਰਾਹਤ ਲਿਆਏਗਾ ਅਤੇ ਆਵਾਜਾਈ ਨੂੰ ਸੁਰੱਖਿਅਤ ਤੇ ਸੁਗਮ ਬਣਾਏਗਾ | ਉਨ੍ਹਾਂ ਨੇ ਦੱਸਿਆ ਕਿ ਰੇਲਵੇ ਫਾਟਕਾਂ 'ਤੇ ਲੰਬੇ ਸਮੇਂ ਤੱਕ ਫਸੇ ਰਹਿਣ ਦੀ ਪੁਰਾਣੀ ਸਮੱਸਿਆ ਦਾ ਹੁਣ ਅੰਤ ਹੋਵੇਗਾ | ਅੰਡਰ ਬਾਈਪਾਸ ਬਣਨ ਨਾਲ ਐਮਰਜੈਂਸੀ ਸੇਵਾਵਾਂ, ਸਕੂਲੀ ਵਾਹਨਾਂ ਅਤੇ ਆਮ ਯਾਤਰੀਆਂ ਨੂੰ ਵੱਡਾ ਲਾਭ ਮਿਲੇਗਾ | ਇਸ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਦੁਰਘਟਨਾਵਾਂ ਵਿਚ ਵੀ ਕਮੀ ਆਵੇਗੀ | ਐਡਵੋਕੇਟ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਦਮ ਵਿਕਾਸ ਵੱਲ ਮਹੱਤਵਪੂਰਨ ਯੋਗਦਾਨ ਹੈ | ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਇਲਾਕੇ ਦੀਆਂ ਹੋਰ ਰੇਲਵੇ ਸੰਬੰਧੀ ਲੋੜਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਪਿ੍ੰਸੀਪਲ ਨਵਦੀਪ ਸਿੰਘ ਵਿਰਕ ਤੇ ਡਾਕਟਰ ਸੁਖਦੇਵ ਸਿੰਘ ਲੰਗਰਪੁਰ ਵੀ ਹਾਜ਼ਰ ਸਨ |