04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 07-04-2026
ਟਾਂਡਾ ਉੜਮੁੜ, 6 ਅਪ੍ਰੈਲ (ਭਗਵਾਨ ਸਿੰਘ ਸੈਣੀ)-ਰੇਖੀ ਹਰਬੰਸ ਰੇਖੀ ਹਸਪਤਾਲ ਟਾਂਡਾ ਨੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਰਾਣੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਰੋਜ਼ਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਸਰਪੰਚ ਸੰਦੀਪ ਕੌਰ ਬਸਰਾ ਨੇ ਸਾਰਿਆਂ ਦੀ ਭਲਾਈ ਲਈ ਅਰਦਾਸ ਕਰਨ ਤੋਂ ਬਾਅਦ ਕੀਤਾ | ਕੈਂਪ ਦੌਰਾਨ ਡਾ. ਸ਼ਿਵਰਾਜ ਰੇਖੀ, ਡਾ. ਰਾਜਿੰਦਰ ਕੌਰ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਜਵੀਰ ਕੌਰ, ਮਨਦੀਪ ਕੌਰ, ਸਿਮਰਨਪ੍ਰੀਤ ਕੌਰ, ਗੁਰਕੀਰਤ ਸਿੰਘ ਅਤੇ ਗੁਰੂ ਅਮਰਦਾਸ ਜੀ ਸੇਵਾ ਸੁਸਾਇਟੀ, ਉੜਮੁੜ ਦੇ ਮੁਖੀ ਗੁਰਮੁਖ ਸਿੰਘ ਦੀ ਟੀਮ ਨੇ ਸੇਵਾਵਾਂ ਪ੍ਰਦਾਨ ਕੀਤੀਆਂ | ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਵੱਖ-ਵੱਖ ਮੈਡੀਕਲ ਟੈੱਸਟ ਵੀ ਕੀਤੇ ਗਏ | ਕੈਂਪ ਦੇ ਅੰਤ 'ਤੇ ਗ੍ਰਾਮ ਪੰਚਾਇਤ ਨੇ ਹਸਪਤਾਲ ਟੀਮ ਦਾ ਸਨਮਾਨ ਕੀਤਾ ਅਤੇ ਹਰ ਪਿੰਡ ਵਿਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਨ ਲਈ ਹਸਪਤਾਲ ਪ੍ਰਬੰਧਨ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਗੁਰਨੇਕ ਸਿੰਘ ਬਸਰਾ, ਹਰਨੇਕ ਸਿੰਘ, ਸਵਰਨ ਸਿੰਘ ਬਸਰਾ, ਦਲਬੀਰ ਸਿੰਘ ਮੱਲੀ, ਗੁਰਦੇਸ ਸਿੰਘ, ਸ਼ਰਨਦੀਪ ਸਿੰਘ, ਰਾਜੇਸ਼ ਭੱਟੀ, ਦਲਵੀਰ ਸਹੋਤਾ, ਨਿਰਮਲ ਸਿੰਘ ਜਠੌਲ, ਕੁਲਵੰਤ ਸਿੰਘ ਸੰਘਾ, ਅਮਰੀਕ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ. ਬੀ. ਐੱਮ. ਬੀ. ਨੇ ਬਿਆਸ ਕਿਨਾਰੇ ਲਗਾਈ ਅਗੇਤੀ ਚਿਤਾਵਨੀ ਪ੍ਰਣਾਲੀ ਅਗਲੀ ਖ਼ਬਰ ਕੇਂਦਰੀ ਰੇਲ ਮੰਤਰੀ ਵਲੋਂ ਅੰਡਰ ਬਾਈਪਾਸ ਬਣਾਉਣ ਦੇ ਫ਼ੈਸਲੇ ਦਾ ਐਡਵੋਕੇਟ ਸਿੱਧੂ ਵਲੋਂ ਸਵਾਗਤ
Ad Position 24