05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 07-04-2026
ਗੜ੍ਹਸ਼ੰਕਰ, 6 ਅਪ੍ਰੈਲ (ਧਾਲੀਵਾਲ)-ਪਾਵਰ ਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਗੜ੍ਹਸ਼ੰਕਰ ਵਲੋਂ ਸੂਬਾ ਕਮੇਟੀ ਪੰਜਾਬ ਦੇ ਫ਼ੈਸਲੇ ਅਨੁਸਾਰ ਡਿਜੀਟਲ ਲਾਈਫ਼ ਸਰਟੀਫਿਕੇਟ ਦੇਣ ਨੂੰ ਲਾਜ਼ਮੀ ਦੇਣ ਦੇ ਵਿਰੋਧ ਵਿਚ ਇੱਥੇ ਮੰਡਲ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੁੱਖ ਬੁਲਾਰੇ ਕਮਲ ਦੇਵ ਮੰਡਲ ਪ੍ਰਧਾਨ, ਜਗਦੀਸ਼ ਚੰਦਰ ਸਰਕਲ ਆਗੂ, ਅਸ਼ਵਨੀ ਕੁਮਾਰ ਸਰਕਲ ਸਕੱਤਰ, ਕੁਲਵਿੰਦਰ ਸਿੰਘ ਅਟਵਾਲ ਸਰਕਲ ਪ੍ਰਧਾਨ, ਮੂਲ ਰਾਜ ਸ਼ਰਮਾ, ਜਗਦੀਸ਼ ਰਾਏ, ਕੁਲਵੀਰ ਸਿੰਘ, ਰਾਮ ਪਾਲ ਬਗਵਾਈਾ, ਸੋਢੀ ਲਾਲ, ਮਹਿੰਦਰ ਲਾਲ, ਭਜਨ ਸਿੰਘ ਭੌਰ, ਪਿਆਰਾ ਸਿੰਘ ਸਹੂੰਗੜਾ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਵਿਭਾਗ ਵੱਲੋਂ ਡਿਜੀਟਲ ਲਾਈਫ਼ ਸਰਟੀਫਿਕੇਟ ਜੀਵਨ ਪ੍ਰਮਾਣ ਐਪ ਰਾਹੀਂ ਲਾਜ਼ਮੀ ਸਬਮਿਟ ਕਰਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਸਦਾ ਵਿਰੋਧ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਜ਼ਿਆਦਾਤਰ ਪੈਨਸ਼ਨਰ ਵਡੇਰੀ ਉਮਰ ਦੇ ਹਨ ਜਿਨ੍ਹਾਂ ਵਿਚ ਕੁੱਝ ਪੈਨਸ਼ਨਰ ਬਿਮਾਰ ਅਵਸਥਾ ਵਿਚ ਰਹਿੰਦੇ ਹਨ, ਕੁੱਝ ਫੈਮਲੀ ਪੈਨਸ਼ਨ ਵਾਲੀਆਂ ਮਹਿਲਾਵਾਂ ਨੂੰ ਫ਼ੋਨ ਵਰਤਣ ਬਾਰੇ ਕੋਈ ਜਾਣਕਾਰੀ ਨਹੀਂ ਹੈ | ਅਜਿਹੇ ਵਿਚ ਸਾਰੇ ਪੈਨਸ਼ਨਰ ਫਿਜ਼ੀਕਲ ਲਾਈਫ਼ ਸਰਟੀਫਿਕੇਟ ਨਹੀਂ ਭਰ ਸਕਣਗੇ | ਉਨ੍ਹਾਂ ਮੰਗ ਕੀਤੀ ਕਿ ਡਿਜੀਟਲ ਲਾਈਫ਼ ਸਰਟੀਫਿਕੇਟ ਡਿਜੀਟਲ ਤਰੀਕੇ ਰਾਹੀਂ ਭਰਨ ਨੂੰ ਲਾਜ਼ਮੀ ਕਰਨ ਦੀ ਥਾਂ ਆਪਸ਼ਨਜ਼ ਕੀਤਾ ਜਾਵੇ | ਪੈਨਸ਼ਨਰ ਜਿਸ ਵੀ ਤਰੀਕੇ ਨਾਲ ਲਾਈਫ਼ ਸਰਟੀਫਿਕੇਟ ਜਮਾਂ ਕਰਵਾਏਗਾ ਉਸ ਨੰੂ ਸਵੀਕਾਰ ਕੀਤਾ ਜਾਵੇ | ਇਸ ਮੌਕੇ 18 ਅਪ੍ਰੈਲ ਨੂੰ ਲੁਧਿਆਣਾ ਵਿਖੇ ਕੀਤੇ ਜਾ ਰਹੇ ਰੋਸ ਧਰਨੇ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਅਕਾਸ਼ ਬਾਂਸਲ ਕਪੂਰਥਲਾ ਜ਼ਿਲ੍ਹੇ ਦੇ ਡੀ. ਸੀ. ਨਿਯੁਕਤ <br/> ਅਗਲੀ ਖ਼ਬਰ ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦੈ- ਡਾ. ਰਾਜ ਕੁਮਾਰ ਚੱਬੇਵਾਲ
Ad Position 24