13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਫ਼ੌਜ 'ਚ ਭਰਤੀ ਦੀ ਟ੍ਰੇਨਿੰਗ ਲਈ ਅੱਜ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ-ਕੇਵਲ ਸਿੰਘ ਭੱਜਲ <br/>

Ad Position 21
No active advertisement
ਅਜੀਤ ਡੈਸਕ 08-04-2026
ਗੜ੍ਹਸ਼ੰਕਰ, 7 ਅਪ੍ਰੈਲ (ਧਾਲੀਵਾਲ)-ਦਿ ਐਕਸ-ਸਰਵਿਸਮੈਨ ਸੋਸ਼ਲ ਵੈੱਲਫੇਅਰ ਟਰੱਸਟ ਗੜ੍ਹਸ਼ੰਕਰ ਦੇ ਜਨਰਲ ਸਕੱਤਰ ਸੂਬੇਦਾਰ ਕੇਵਲ ਸਿੰਘ ਭੱਜਲ ਨੇ ਦੱਸਿਆ ਕਿ 16 ਸਿੱਖ ਚੰਡੀ ਮੰਦਿਰ ਦੀ ਟੀਮ ਵਲੋਂ ਰੂਪਨਗਰ ਜ਼ਿਲ੍ਹੇ ਦਾ ਦੌਰਾ ਕੀਤਾ ਜਾਣਾ ਹੈ ਜਿਸ ਦੌਰਾਨ ਨੌਜਵਾਨ ਲੜਕੇ/ਲੜਕੀਆਂ ਜਿਨ੍ਹਾਂ ਦੀ ਉਮਰ (ਜਨਮ) 1 ਜੁਲਾਈ 2005 ਤੋਂ 1 ਜੁਲਾਈ 2009 ਦੇ ਦਰਮਿਆਨ ਹੈ ਉਨ੍ਹਾਂ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਟ੍ਰੇਨਿੰਗ ਦੇ ਰੂਪ ਵਿਚ ਸੁਚੇਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਵਿਚ ਸ਼ਾਮਿਲ ਹੋਣ ਲਈ ਆਨਲਾਈਨ ਰਜਿਸਟ੍ਰੇਸ਼ਨ ਚੱਲ ਰਹੀ ਹੈ ਜਿਸਦੀ ਆਖ਼ਰੀ ਤਾਰੀਖ਼ 10 ਅਪ੍ਰੈਲ 2026 ਹੈ | ਸੂਬੇ. ਕੇਵਲ ਸਿੰਘ ਭੱਜਲ ਨੇ ਕਿਹਾ ਕਿ ਜਿਹੜੇ ਨੌਜਵਾਨ ਉਕਤ ਉਮਰ ਸੀਮਾ ਦੇ ਦਰਮਿਆਨ ਆਉਂਦੇ ਹਨ ਉਹ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ 8 ਅਪ੍ਰੈਲ ਨੂੰ ਸਵੇਰੇ 9.20 ਵਜੇ ਗੜ੍ਹਸ਼ੰਕਰ ਕਚਹਿਰੀ ਵਿਚ ਪਹੁੰਚਣ | ਉਨ੍ਹਾਂ ਕਿਹਾ ਕਿ ਨੌਜਵਾਨ ਆਪਣੇ ਨਾਲ ਰਜਿਸਟ੍ਰੇਸ਼ਨ ਲਈ ਆਧਾਰ ਕਾਰਡ, ਆਧਾਰ ਨਾਲ ਲਿੰਕਡ ਮੋਬਾਈਲ ਫ਼ੋਨ, ਦਸਵੀਂ ਦਾ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਫ਼ੋਟੋ ਲੈ ਕੇ ਪਹੁੰਚਣ |

Ad Position 22
No active advertisement
ਪਿਛਲੀ ਖ਼ਬਰ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ 11 ਨੂੰ ਕਲਸ ਚੜ੍ਹਾਏ ਜਾਣਗੇ- ਬਾਬਾ ਸੁਖਵਿੰਦਰ... ਅਗਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ 3 ਕਾਬੂ <br/>
Ad Position 24