13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਹੈੱਡ ਟੀਚਰ ਸੇਵਾ ਸਿੰਘ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਰੋਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 08-04-2026
ਬੁੱਲ੍ਹੋਵਾਲ, 7 ਅਪ੍ਰੈਲ (ਲੁਗਾਣਾ)-ਸਿੱਖਿਆ ਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਸ਼ਹਾਬੂਦੀਨ ਤੋਂ 24 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਹੈੱਡ ਟੀਚਰ ਸੇਵਾ ਸਿੰਘ ਦੀ ਸੇਵਾ ਮੁਕਤੀ 'ਤੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਨਮਾਨ ਸਮਾਰੋਹ ਵਿਚ ਉਨ੍ਹਾਂ ਨਾਲ ਧਰਮ ਸੁਪਤਨੀ ਸੁਰਿੰਦਰ ਕੌਰ, ਬੇਟੇ, ਬੇਟੀ ਤੇ ਪਰਿਵਾਰਿਕ ਮੈਂਬਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਇਸ ਮੌਕੇ ਸਰੂਪ ਲਾਲ ਬੀ.ਐ~ਨ.ਓ, ਅਸ਼ੋਕ ਕੁਮਾਰ ਬੀ.ਆਰ.ਸੀ, ਨਵਜਿੰਦਰ ਮੋਹਨ ਸਿੰਘ ਐਚ.ਟੀ ਤੇ ਹੋਰ ਬੁਲਾਰਿਆਂ ਵੱਲੋਂ ਸੇਵਾ ਸਿੰਘ ਐੱਚ.ਟੀ. ਵਲੋਂ ਆਪਣੀ ਡਿਊਟੀ 'ਤੇ ਜੀਵਨ ਕਾਲ ਦੌਰਾਨ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ 'ਤੇ ਕਲਸਰਟ ਬਾਇੰਚ ਖੁਰਦ ਦੇ ਸਮੂਹ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰੂਪ ਲਾਲ ਬੀ.ਐਨ.ਓ, ਅਸ਼ੋਕ ਕੁਮਾਰ ਬੀ.ਆਰ.ਸੀ, ਸੰਦੀਪ ਸਿੰਘ ਐਚ.ਟੀ, ਨਿਰਮਲ ਸਿੰਘ ਐਚ.ਟੀ, ਨਵਜਿੰਦਰ ਮੋਹਨ ਸਿੰਘ ਐਚ.ਟੀ, ਜਤਿੰਦਰ ਸਿੰਘ ਐਚ.ਟੀ, ਸ਼ਿਵ ਕੁਮਾਰ ਐਚ.ਟੀ, ਸੁਖਜਿੰਦਰ ਸਿੰਘ ਐਚ.ਟੀ, ਕੁਲਦੀਪ ਸਿੰਘ, ਸੰਦੀਪ ਸਿੰਘ, ਰਜਿੰਦਰ ਸਿੰਘ, ਮੈਡਮ ਸਰਬਜੀਤ ਕੌਰ, ਪ੍ਰਭਜੋਤ ਕੌਰ ਪੂਜਾ, ਹਰਵਿੰਦਰ ਕੌਰ ਐਚ.ਟੀ, ਰਿੰਪੀ ਦੇਵੀ, ਮੀਨਾ ਕੁਮਾਰੀ, ਸ਼ੁਭ ਲਤਾ, ਰਜਿੰਦਰ ਕੌਰ ਤੇ ਹੋਰ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਖਰਾਬ ਮੌਸਮ ਅਤੇ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ <br/> ਅਗਲੀ ਖ਼ਬਰ ਵਿਸਾਖੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ <br/>
Ad Position 24