13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਖਰਾਬ ਮੌਸਮ ਅਤੇ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ <br/>

Ad Position 21
No active advertisement
ਅਜੀਤ ਡੈਸਕ 08-04-2026

ਰੱਤੇਵਾਲ, 7 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਕੱਲ੍ਹ ਰਾਤ ਤੋਂ ਮੌਸਮ ਕਾਫ਼ੀ ਖਰਾਬ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ | ਕਿਸਾਨਾਂ ਵਲੋਂ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੀ ਕੀਤਾ ਗਿਆ ਸੀ ਕਿ ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ | ਤੇਜ਼ ਹਨੇਰੀ ਕਾਰਨ ਕਈ ਕਿਸਾਨਾਂ ਦੁਆਰਾ ਛੇ ਮਹੀਨੇ ਦੀ ਕੀਤੀ ਮਿਹਨਤ ਜਮੀਨ 'ਤੇ ਵਿੱਛ ਗਈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਕਿਉਂਕਿ ਡਿੱਗੀ ਹੋਈ ਫਸਲ ਨੂੰ ਮਜ਼ਦੂਰ ਵੀ ਸੌਖਾ ਹੱਥ ਨਹੀਂ ਪਾਉਂਦੇ, ਜਿਸ ਕਾਰਨ ਕਿਸਾਨ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ | ਕੁੱਝ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਫਸਲ ਪੱਕ ਕੇ ਤਿਆਰ ਸੀ, ਪ੍ਰੰਤੂ ਇਸ ਬੇ-ਮੌਸਮੀ ਮਾਰ ਕਾਰਨ ਝਾੜ ਬਹੁਤ ਘੱਟ ਨਿਕਲੇਗਾ | ਇਸ ਵਾਰ ਜਿਆਦਾ ਝਾੜ ਆਉਣ ਦੀ ਉਮੀਦ ਸੀ, ਪ੍ਰੰਤੂ ਇਸ ਮੌਸਮੀ ਮਾਰ ਨੇ ਕਿਸਾਨਾਂ ਦੀਆਂ ਚਿੰਤਾ ਹੋਰ ਵਧਾ ਦਿੱਤੀਆਂ ਹਨ | ਕੰਢੀ ਏਰੀਏ ਵਿੱਚ ਜਿਆਦਾਤਰ ਛੋਟੇ ਕਿਸਾਨ ਹਨ ਜਿਨ੍ਹਾਂ ਦੀ ਕਿਸਾਨੀ 'ਤੇ ਇਸ ਬੇ-ਮੌਸਮੀ ਮਾਰ ਦਾ ਪ੍ਰਭਾਵ ਜਿਆਦਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਲਾਇਨਜ ਕਲੱਬ ਗੋਲਡ ਬੰਦਗੀ ਨੇ ਥਾਣਿਆਂ 'ਚ ਦਿੱਤੀਆਂ ਡਿਜ਼ੀਟਲ ਸਟਿਕ ਲਾਈਟਾਂ <br/> ਅਗਲੀ ਖ਼ਬਰ ਹੈੱਡ ਟੀਚਰ ਸੇਵਾ ਸਿੰਘ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਰੋਹ ਕਰਵਾਇਆ <br/>
Ad Position 24