13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਲਾਇਨਜ ਕਲੱਬ ਗੋਲਡ ਬੰਦਗੀ ਨੇ ਥਾਣਿਆਂ 'ਚ ਦਿੱਤੀਆਂ ਡਿਜ਼ੀਟਲ ਸਟਿਕ ਲਾਈਟਾਂ <br/>

Ad Position 21
No active advertisement
ਅਜੀਤ ਡੈਸਕ 08-04-2026

ਨਵਾਂਸ਼ਹਿਰ, 7 ਅਪ੍ਰੈਲ (ਹਰਮਿੰਦਰ ਸਿੰਘ ਪਿੰਟੂ)-ਲਾਇਨਜ ਕਲੱਬ ਗੋਲਡ ਬੰਦਗੀ 321-ਡੀ ਨਵਾਂਸ਼ਹਿਰ ਵਲੋਂ ਸਰਪ੍ਰਸਤ ਪਾਲ ਸਿੰਘ ਬੰਗਾ ਦੀ ਪ੍ਰਧਾਨਗੀ ਹੇਠ ਲਿਆਦੀਆਂ ਸਪੈਸ਼ਲ ਟ੍ਰੈਫਿਕ ਲਾਈਟ ਡਿਜੀਟਲ ਸਟਿਕ ਅਤੇ ਹੋਰ ਸਾਈਨ ਚਿੰਨ ਵੱਖ-ਵੱਖ ਜ਼ਿਲ੍ਹੇ ਦੇ ਪੁਲਿਸ ਨਾਕਿਆਂ ਤੇ ਥਾਣਿਆਂ ਵਿਚ ਦਿੱਤੀਆਂ ਗਈਆਂ, ਤਾਂ ਜੋ ਰਾਤ ਸਮੇਂ ਟ੍ਰੈਫ਼ਿਕ ਨੂੰ ਸੁੰਚਾਰੂ ਢੰਗ ਨਾਲ ਚਲਾਇਆ ਜਾ ਸਕੇ | ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ ਅਤੇ ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਵੱਲੋਂ ਰਾਤ ਸਮੇਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕੀਤੀ ਜਾਦੀ ਹੈ | ਇਨ੍ਹਾਂ ਸਟਿਕ ਲਾਈਟਾਂ ਨਾਲ ਰਾਤ ਨੂੰ ਕੀਤੀ ਜਾਂਦੀ ਡਿਊਟੀ ਲਈ ਕਾਫ਼ੀ ਕਾਰਗਰ ਸਾਬਤ ਹੋਵੇਗੀ | ਇਨ੍ਹਾਂ ਸਟਿਕ ਲਾਈਟਾਂ ਨਾਲ ਦੂਰ ਤੋਂ ਆਉਦੇ ਵਾਹਨ ਨੂੰ ਕੰਟਰੋਲ ਕੀਤਾ ਜਾ ਸਕੇਗਾ | ਇਸ ਉਪਰਾਲੇ ਦੀ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਮੁਲਾਜ਼ਮਾਂ ਕਾਫ਼ੀ ਖੁਸ਼ ਦਿਖਾਈ ਦਿੱਤੇ | ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ, ਸੈਕਟਰੀ ਰਜਿੰਦਰ ਸਿੰਘ ਸੈਦਪੁਰੀ, ਜਸਪਾਲ ਸਿੰਘ ਲੌਂਗੀਆ, ਅਵਤਾਰ ਸਿੰਘ ਯੂ.ਐੱਸ.ਏ., ਬਲਵੀਰ ਸਿੰਘ ਪੂੰਨੀ, ਤਰਲੋਚਨ ਸਿੰਘ ਐਕਸਾਈਡ ਬੈਟਰੀ, ਅਵਤਾਰ ਸਿੰਘ ਯੂ.ਐਸ.ਏ, ਕੁਲਵੰਤ ਸਿੰਘ ਸੈਣੀ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਪੰਮਾ, ਵਰਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੱਸੋਮਜਾਰਾ 'ਚ ਕੁਸ਼ਤੀ ਮੁਕਾਬਲੇ 11 ਨੂੰ ਅਗਲੀ ਖ਼ਬਰ ਖਰਾਬ ਮੌਸਮ ਅਤੇ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ <br/>
Ad Position 24