ਬਹਿਰਾਮ, 7 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਸਮੂਹ ਨਗਰ ਨਿਵਾਸੀਆਂ, ਐੱਨ. ਆਰ. ਆਈ. ਵੀਰਾਂ ਅਤੇ ਜ਼ਿਲ੍ਹਾ ਕੁਸ਼ਤੀ ਸੰਸਥਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਵਿਖੇ ਕੁਸ਼ਤੀ ਮੁਕਾਬਲੇ 11 ਅਪ੍ਰੈਲ ਸ਼ਾਮੀ ਸਾਢੇ 4 ਵਜੇ ਕਰਵਾਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆ ਪਿ੍ੰਸੀਪਲ ਸੁਖਦੇਵ ਸਿੰਘ ਰਾਣੂੰ ਨੇ ਦੱਸਿਅ ਕਿ ਪਹੁੰਚ ਰਹੀਆਂ ਅਕੈਡਮੀਆਂ ਵਿੱਚ ਫਰਾਲਾ, ਗੋਸਲਾ, ਮਾਹਿਲ-ਗਹਿਲਾ, ਮੇਹਲੀ, ਪੀ. ਆਰ. ਸੌਂਧੀ ਅਕੈਡਮੀ, ਭੰਗਲ ਕਲਾਂ, ਬਾਹੜੋਵਾਲ ਅਤੇ ਮਾਲੋਮਜਾਰਾ ਅਕੈਡਮੀਆਂ ਦੇ ਪਹਿਲਵਾਨ ਕੁਸ਼ਤੀਆ ਲੜਨਗੇ |