13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸਰਕਾਰ ਦੇ 4 ਸਾਲ ਬੀਤ ਜਾਣ 'ਤੇ ਵੀ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ- ਘੁੰਮਣ

Ad Position 21
No active advertisement
ਅਜੀਤ ਡੈਸਕ 08-04-2026
ਘੁੰਮਣਾਂ, 7 ਅਪ੍ਰੈਲ (ਮਹਿੰਦਰ ਪਾਲ ਸਿੰਘ)-ਮਾਨ ਸਰਕਾਰ ਦੇ 4 ਸਾਲ ਬੀਤ ਗਏ ਪਰ ਪਿੰਡਾਂ ਦੀਆਂ ਲਿੰਕ ਸੜਕਾਂ ਜਿਵੇ, ਮੇਹਲੀਆਣਾਂ ਤੋਂ ਵਾਇਆਂ ਘੁੰਮਣਾਂ-ਫਰਾਲਾ, ਘੁੰਮਣਾਂ ਤੋਂ ਫਗਵਾੜਾ ਤੇ ਘੁੰਮਣਾਂ ਤੋਂ ਵਾਇਆ ਮਾਣਕ-ਭਰੋਲੀ ਇਸ ਤਰ੍ਹਾਂ ਹੋਰ ਵੀ ਕਈ ਇਸ ਤਰਾਂ ਦੇ ਪਿੰਡ ਹਨ ਜ਼ਿਨ੍ਹਾਂ ਸੜਕਾਂ ਦੀ ਕੋਈ ਸਾਰ ਨਹੀ ਲੈ ਰਿਹਾ | ਇਸ ਸਮੱਸਿਆ ਬਾਰੇ ਹੁਸਨ ਸਿੰਘ ਘੁੰਮਣ ਕਾਂਗਰਸੀ ਆਗੂ ਨੇ ਦੱਸਿਆ ਕਿ ਕਿਸਾਨਾਂ ਨੇ ਔਖੇ-ਸੌਖੇ ਹੋ ਕੇ ਗੰਨਾਂ ਮਿੱਲਾ ਨੂੰ ਢੋ-ਢੁਆਈ ਕਰ ਦਿੱਤਾ, ਹੁਣ ਕਣਕ ਦੀ ਵਾਢੀ ਪੈਣ ਵਾਲੀ ਹੈ | ਸੜਕਾਂ ਟੁੱਟੀਆ ਹੋਣ ਕਰਕੇ ਸੜਕ ਦੁਰਘਟਨਾਵਾਂ ਵਾਪਰਦੀਆਂ ਹਨ, ਆਵਾਜਾਈ 'ਚ ਵਿਘਨ ਪੈਦਾ ਹੈ | ਸਰਕਾਰ ਕਿਸਾਨ ਤੇ ਹਰ ਕੰਮਕਾਰ 'ਤੇ ਜਾਣ ਵਾਲੇ ਵਿਆਕਤੀ ਨੂੰ ਇਨ੍ਹਾ ਸੜਕਾਂ ਤੋਂ ਲੰਘਣਾ ਔਖਾ ਹੈ | ਸਰਕਾਰ ਸੜਕਾਂ ਬਣਾਉਣ ਵੱਲ ਧਿਆਨ ਦੇਵੇ |

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰ ਸਮਾਰਟ ਫ਼ੋਨ ਤੋਂ ਬਿਨਾਂ ਸਤਿਕਾਰ ਸਕੀਮ 'ਚ ਕੰਮ ਨਹੀਂ ਕਰਨਗੀਆਂ <br/> ਅਗਲੀ ਖ਼ਬਰ ਜੱਸੋਮਜਾਰਾ 'ਚ ਕੁਸ਼ਤੀ ਮੁਕਾਬਲੇ 11 ਨੂੰ
Ad Position 24