ਅੱਡਾ ਸਰਾਂ, 8 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਸ਼ੋ੍ਰਮਣੀ ਅਕਾਲੀ ਦਲ ਸਰਕਲ ਸਰਾਂ ਦੀ ਇਕੱਤਰਤਾ ਪਿੰਡ ਕੰਧਾਲਾ ਜੱਟਾਂ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਜੋੜਾਂ ਦੀ ਅਗਵਾਈ 'ਚ ਹੋਈ ਜਿਸ ਵਿਚ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਸੂਲਪੁਰ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਹਰ ਫ਼ਰੰਟ ਦੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਤੇ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਪੰਜਾਬ ਕਰਜ਼ੇ ਵਿਚ ਡੁੱਬ ਗਿਆ ਹੈ | ਇਸ ਮੌਕੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਜੌੜਾ ਨੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਬਲਕਿ ਦੂਸਰੇ ਰਾਜਾਂ ਦੇ ਨੌਜਵਾਨਾ ਨੂੰ ਪੰਜਾਬ ਵਿਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਕਮਲਜੀਤ ਸਿੰਘ ਕੁਲਾਰ ਮੈਂਬਰ ਜਰਨਲ ਕੌਸ਼ਲ, ਸਰਕਲ ਪ੍ਰਧਾਨ ਸਰਾਂ ਸੁਰਜੀਤ ਸਿੰਘ ਜੋੜਾ,ਸਰਕਲ ਪ੍ਰਧਾਨ ਚੌਲਾਂਗ ਪਿ੍ਥੀਪਾਲ ਸਿੰਘ ਦਾਤਾ, ਰਵਿੰਦਰ ਸਿੰਘ ਸਿੰਘਾਪੁਰੀ,ਸਤਨਾਮ ਸਿੰਘ ਢਿੱਲੋਂ, ਗੁਰਮੇਲ ਸਿੰਘ ਸੀਕਰੀ,ਗੁਰਕਮਲ ਸਿੰਘ ਸੋਢੀ,ਕਾਹਨ ਸਿੰਘ, ਕੁਲਦੀਪ ਸਿੰਘ ਨੰਗਲ ਫ਼ਰੀਦ, ਮਨਜੀਤ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਮੋਹਕਮਗੜ੍ਹ,ਬਲਦੇਵ ਸਿੰਘ ਬੜੈਚ ,ਇਕਬਾਲ ਸਿੰਘ ਢਡਿਆਲਾ, ਨੰਬਰਦਾਰ ਜਤਿੰਦਰ,ਪਾਲ ਸਿੰਘ,ਚੈਨ ਸਿੰਘ ਜੋੜਾ, ਦਿਲਬਾਗ ਸਿੰਘ,ਰਵਿੰਦਰ ਸਿੰਘ ਰਾਣਾ,ਗੁਰਬਖਸ਼ ਸਿੰਘ ਬਾਬਕ ,ਹਰਪ੍ਰੀਤ ਸਿੰਘ ਬਾਬਕ,ਚਰਨਜੀਤ ਸਿੰਘ ਬਾਜਵਾ, ਹਰਿੰਦਰ ਸਿੰਘ ਬਘਿਆੜੀ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਵਰਕਰ ਮੌਜੂਦ ਸਨ |