26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਖ਼ਾਲਸਾ ਕਾਲਜ 'ਚ '21ਵੀਂ ਸਦੀ 'ਚ ਡਿਜੀਟਲ ਸਾਖਰਤਾ ਤੇ ਭਾਸ਼ਾ ਯੋਗਤਾ' ਵਿਸ਼ੇ 'ਤੇ ਕਾਨਫ਼ਰੰਸ ਕਰਵਾਈ

Ad Position 21
No active advertisement
ਅਜੀਤ ਡੈਸਕ 09-04-2026
ਗੜ੍ਹਸ਼ੰਕਰ, 8 ਅਪ੍ਰੈਲ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਵਲੋਂ '21ਵੀਂ ਸਦੀ ਵਿਚ ਡਿਜੀਟਲ ਸਾਖਰਤਾ ਅਤੇ ਭਾਸ਼ਾ ਯੋਗਤਾ' ਵਿਸ਼ੇ 'ਤੇ ਇਕ ਰੋਜ਼ਾ ਇੰਟਰਨੈਸ਼ਨਲ ਕਾਨਫ਼ਰੰਸ ਕਰਵਾਈ ਗਈ | ਕਾਨਫ਼ਰੰਸ ਵਿਚ 40 ਤੋਂ ਵੱਧ ਕਾਲਜਾਂ ਤੇ 7 ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਸਕਾਲਰਾਂ ਵਲੋਂ ਆਪਣੇ ਪੇਪਰ ਪੇਸ਼ ਕੀਤੇ ਗਏ | ਕਾਲਜ ਮੈਨੇਜਮੈਂਟ ਵਲੋਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ 'ਤੇ ਕਾਨਫ਼ਰੰਸ ਵਿਚ ਸ਼ਾਮਿਲ ਹੋਏ | ਡਾ. ਜ਼ੁਰੈਨਾ ਅਲੀ ਐਸੋਸੀਏਟ ਪ੍ਰੋਫੈਸਰ ਯੂਨੀਵਰਸਿਟੀ ਮਲੇਸ਼ੀਆ ਮਾਹਾਂਗ ਅਲ ਸੁਲਤਾਨ ਅਬਦੁੱਲਾਹ ਨੇ ਕਾਨਫ਼ਰੰਸ ਵਿਚ ਆਨਲਾਈਨ ਮੋਡ ਵਿਚ ਕੀ-ਨੋਟ ਸਪੀਕਰ ਵਜੋਂ ਸ਼ਿਰਕਤ ਕੀਤੀ | ਡਾ. ਜਸਪਾਲ ਸਿੰਘ ਪਿ੍ੰਸੀਪਲ ਖ਼ਾਲਸਾ ਕਾਲਜ ਗੜ੍ਹਦੀਵਾਲਾ ਨੇ ਕਾਨਫ਼ਰੰਸ 'ਚ ਚੇਅਰਪਰਸਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਕਾਨਫ਼ਰੰਸ ਦਾ ਵਿਸ਼ਾ ਬਹੁਤ ਹੀ ਢੁਕਵਾਂ ਹੈ ਅਤੇ ਇਸ ਉੱਤੇ ਹੋਣ ਵਾਲੀ ਚਰਚਾ ਬਹੁਤ ਲਾਭਦਾਇਕ ਸਿੱਧ ਹੋਵੇਗੀ | ਪ੍ਰਵਾਸੀ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਕੈਨੇਡਾ ਨੇ ਰਿਸੋਰਸ ਪਰਸਨ ਵਜੋਂ ਬੋਲਦਿਆਂ ਕਿਹਾ ਕਿ ਕਿਵੇਂ ਭਾਸ਼ਾ ਵਿਚ ਨਿਰੰਤਰ ਬਦਲਾਅ ਹੋ ਰਿਹਾ ਹੈ ਅਤੇ ਤਕਨੀਕ ਦੇ ਯੁੱਗ ਵਿਚ ਕਿਵੇਂ ਅਸੀ ਸਮੇਂ ਦੇ ਹਾਣੀ ਬਣ ਸਕਦੇ ਹਾਂ | ਡਾ. ਗੁਰਪ੍ਰੀਤ ਕੌਰ ਤੇ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕਰਦਿਆਂ ਵਿਸ਼ੇ 'ਤੇ ਗਹਿਰੇ ਤੇ ਵਿਸ਼ਲੇਸ਼ਣਾਤਮਿਕ ਵਿਚਾਰ ਪੇਸ਼ ਕੀਤੇ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਮਹਿਮਾਨਾਂ, ਡੈਲੀਗੇਟ ਤੇ ਪੇਪਰ ਪ੍ਰਸਤੁਤਕਰਤਾ ਦਾ ਨਿੱਘਾ ਸਵਾਗਤ ਕੀਤਾ | ਅੰਗਰੇਜ਼ੀ ਵਿਭਾਗ ਮੁਖੀ ਪ੍ਰੋ. ਰੀਤੂ ਸਿੰਘ ਨੇ ਕਾਨਫ਼ਰੰਸ ਦੇ ਉਦੇਸ਼ ਸਬੰਧੀ ਵਿਚਾਰ ਸਾਂਝੇ ਕੀਤੇ | ਸਟੇਜ ਦੀ ਕਾਰਵਾਈ ਪ੍ਰੋ. ਨਵਦੀਪ ਸਿੰਘ ਵਲੋਂ ਚਲਾਈ ਗਈ | ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਕੰਵਰ ਕੁਲਵੰਤ ਸਿੰਘ, ਡਾ. ਜਾਨਕੀ ਅਗਰਵਾਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਵਿਸਾਖੀ ਸੰਬੰਧੀ ਸਮਾਗਮ 14 ਨੂੰ ਅਗਲੀ ਖ਼ਬਰ ਮੀਰੀ-ਪੀਰੀ ਸੇਵਾ ਸੁਸਾਇਟੀ ਵਲੋਂ 2 ਰੋਜ਼ਾ ਮੁਫ਼ਤ ਮੈਡੀਕਲ ਤੇ ਖ਼ੂਨਦਾਨ ਕੈਂਪ 13-14 ਨੂੰ- ਢੀਂਡਸਾ
Ad Position 24