ਮੁਕੇਰੀਆਂ, 8 ਅਪ੍ਰੈਲ (ਰਾਮਗੜ੍ਹੀਆ)-ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਦੀ ਅਗਵਾਈ ਹੇਠ ਭਾਜਪਾ ਆਗੂਆਂ ਤੇ ਵਰਕਰਾਂ ਨੇ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ, ਜਿਸ ਵਿਚ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਅਰੁਣੇਸ਼ ਸ਼ਾਕਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਨੀਤੀਆਂ ਤੋਂ ਜਾਣੰੂ ਕਰਵਾਇਆ | ਮੀਟਿੰਗ ਵਿਚ ਪਹੁੰਚੇ ਪਾਰਟੀ ਵਰਕਰਾਂ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਾਰਟੀ ਪਾਸੋਂ ਮੰਗ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਾਕਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਸ੍ਰੀ ਅਰੁਣੇਸ਼ ਸ਼ਾਕਰ ਨੂੰ ਬੇਹੱਦ ਪਿਆਰ ਕਰਦੇ ਹਨ | ਉਨ੍ਹਾਂ ਕਿਹਾ ਅਰੁਣੇਸ਼ ਸ਼ਾਕਰ ਨੇ ਆਪਣੇ ਕਾਰਜਕਾਲ ਦੌਰਾਨ ਮੁਕੇਰੀਆਂ ਵਾਸੀਆਂ ਦਾ ਅਥਾਹ ਪਿਆਰ ਕਬੂਲਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਇਕ ਵਾਰ ਫਿਰ ਤੋਂ ਅਰੁਣੇਸ਼ ਸ਼ਾਕਰ ਜਾਂ ਫਿਰ ਉਨ੍ਹਾਂ ਦੇ ਕਿਸੇ ਪਰਿਵਾਰਿਕ ਮੈਂਬਰ ਨੂੰ ਇਨ੍ਹਾਂ ਚੋਣਾਂ ਵਿਚ ਐੱਮ. ਐੱਲ. ਏ. ਟਿਕਟ ਦਾ ਉਮੀਦਵਾਰ ਬਣਾਇਆ ਜਾਵੇ | ਇਸ ਮੌਕੇ ਆਭਾਸ ਸ਼ਾਕਰ ਮਿੱਕੀ, ਡਾ. ਸੰਤੋਖ ਸਿੰਘ, ਸੁਰਿੰਦਰ ਕਾਲਾ, ਸ਼ਿਵਰਾਮ ਮਸਤਾਨ, ਮਿੰਟੂ ਧੌਲਾਖੇੜਾ, ਰਸਾਲ ਮੁਸ਼ਾਹਿਬਪੁਰ, ਕੈਪਟਨ ਵਿਜੇ ਸ਼ਰਮਾ, ਕੈਪਟਨ ਕਰਤਾਰ ਸਿੰਘ ਮੰਜਪੁਰ, ਕਰਨ ਸਿੰਘ, ਸੁਖਦੇਵ ਸਿੰਘ ਪੁਰਾਣਾ ਭੰਗਾਲਾ, ਕਾਲਾ ਮਹਾਜਨ ਭੰਗਾਲਾ, ਸੂਰਜ ਸਿੰਘ ਭੰਗਾਲਾ, ਪੰਡਤ ਰਮੇਸ਼ ਸਿੰਘ ਜਨਾਬ ਜਨਾਬ, ਪੰਡਤ ਰਮੇਸ਼ ਜਨਾਬ ਜਨਾਬ, ਡਾ. ਪੰਡੋਰੀ ਭਾਗਲ ਸਿੰਘ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |