28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੁਖਵਿੰਦਰਜੀਤ ਸਿੰਘ ਝਾਵਰ ਨੇ ਬਲਾਕ ਸੰਮਤੀ ਟਾਂਡਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 10-04-2026
ਟਾਂਡਾ ਉੜਮੁੜ, 9 ਅਪ੍ਰੈਲ (ਦੀਪਕ ਬਹਿਲ)- ਬੀ.ਡੀ.ਪੀ.ਓ. ਦਫਤਰ ਟਾਂਡਾ ਵਿਖੇ ਹੋਏ ਇਕ ਸਮਾਗਮ ਦੌਰਾਨ ਪੰਚਾਇਤ ਸੰਮਤੀ ਟਾਂਡਾ ਦੇ ਨਵ+-ਨਿਯੁਕਤ ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ ਅਤੇ ਬਲਜੀਤ ਕੌਰ ਨੇ ਬਤੌਰ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ | ਇਸ ਮੌਕੇ ਹੋਏ ਤਾਜਪੋਸ਼ੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਡਾਂਡਾ ਜਸਵੀਰ ਸਿੰਘ ਰਾਜਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤੇ ਜਿਲ੍ਹਾ ਪ੍ਰਧਾਨ ਗੁਰਵਿੰਦਰਜੀਤ ਸਿੰਘ ਪਾਬਲਾ, ਸਾਬਕਾ ਚੇਅਰਮੈਨ ਹਰਮੀਤ ਸਿੰਘ ਅÏਲਖ, ਸੰਗਠਨ ਇੰਚਾਰਜ ਟਾਂਡਾ ਕੇਸ਼ਵ ਸਿੰਘ ਸੈਣੀ, ਬੀਡੀਪੀਓ ਟਾਂਡਾ ਰਾਜੀਵ ਕੁਮਾਰ ਨੇ ਅਹੁੱਦਾ ਸੰਭਾਲਣ ਸਮੇਂ ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ ਤੇ ਵਾਈਸ ਚੇਅਰਮੈਨ ਬਲਜੀਤ ਕੌਰ ਨੂੰ ਮੁਬਾਰਕਬਾਦ ਦਿੰਦੇ ਹੋਏ ਇਲਾਕੇ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਵਿਧਾਇਕ ਜਸਵੀਰ ਸਿੰਘ ਰਾਜਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਇਲਾਕੇ ਦੀ ਸੇਵਾ ਕਰਨਗੇ | ਉਨ੍ਹਾਂ ਹੋਰ ਕਹਿ ਕੇ ਉਹ ਇਲਾਕੇ ਦੇ ਸਮੂਹ ਇਲਾਕੇ ਦੇ ਸੰਮਤੀ ਮੈਂਬਰਾਂ, ਸਮੂਹ ਦਫਤਰ ਸਟਾਫ ਅਤੇ ਸਰਪੰਚਾਂ ਪੰਚਾਂ ਨੂੰ ਨਾਲ ਲੈ ਕੇ ਚਲਦੇ ਹੋਏ ਸਰਕਾਰ ਵਲੋਂ ਜਾਰੀ ਵਿਕਾਸ ਕਾਰਜਾਂ ਨੂੰ ਵਿਧਾਇਕ ਜਸਵੀਰ ਸਿੰਘ ਰਾਜਾ ਦੀ ਅਗਵਾਈ ਵਿੱਚ ਅੱਗੇ ਵਧਾਉਣਗੇ | ਇਸ ਮੌਕੇ ਲਖਵਿੰਦਰ ਸਿੰਘ ਸੇਠੀ, ਅਤਿੰਦਰ ਢਡਿਆਲਾ, ਬਲਜੀਤ ਸਿੰਘ, ਐਡਵੋਕੇਟ ਅਮਨਦੀਪ ਕਲਸੀਆ, ਨੀਲਮ ਬਾਲਾ, ਹਰਜਿੰਦਰ ਕੌਰ ਟਾਹਲੀ, ਬਲਜਿੰਦਰ ਕੌਰ ਜਹੂਰਾ, ਪਵਨਦੀਪ ਕੌਰ ਕੰਧਾਲਾ ਜੱਟਾ, ਗਗਨਦੀਪ ਕੌਰ, ਵਰਿੰਦਰ ਸਿੰਘ ਭੂਲਪੁਰ, ਰਿੰਕੂ ਤੇਜੀ, ਗਗਨਦੀਪ ਸਿੰਘ, ਗਗਨਦੀਪ ਕੌਰ, ਕਮਲਜੀਤ ਸਿੰਘ, ਵਿਕਾਸ ਮਰਵਾਹਾ (ਸਾਰੇ ਸੰਮਤੀ ਮੈਂਬਰ), ਸਰਪੰਚ ਮਨਪ੍ਰੀਤ ਗੋਲਡੀ ਨਰਵਾਲ, ਜ਼ਿਲ੍ਹਾ ਪ੍ਰਧਾਨ ਮਨਵੀਰ ਸਿੰਘ ਝਾਵਰ, ਮਨਜੀਤ ਸਿੰਘ ਸੱਲਾਂ, ਲੈਕਚਰਾਰ ਦਵਿੰਦਰ ਕਲਸੀਆ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿੰਗ ਐਡਵਰਡ ਪਬਲਿਕ ਸਕੂਲ ਵਲੋਂ 23ਵਾਂ ਫਾਊਾਡੇਸ਼ਨ-ਡੇ ਮਨਾਇਆ ਅਗਲੀ ਖ਼ਬਰ ਸ਼ਰਧਾਂਜਲੀ ਸਮਾਗਮ ਅਤੇ ਰਸਮ ਪਗੜੀ 12 ਨੂੰ
Ad Position 24