ਮਾਹਿਲਪੁਰ, 9 ਅਪ੍ਰੈਲ (ਰਜਿੰਦਰ ਸਿੰਘ)-ਮੈਨੇਜਿੰਗ ਡਾਇਰੈਕਟਰ ਡਾ.ਮਹਿੰਦਰ ਸਿੰਘ ਜਸਵਾਲ ਦੀ ਸਰਪ੍ਰਸਤੀ ਹੇਠ ਚਲ ਰਹੇ ਕਿੰਗ ਐਡਵਰਡ ਪਬਲਿਕ ਸਕੂਲ ਟੂਟੋ ਮਜ਼ਾਰਾ ਵੱਲੋਂ ਆਪਣਾ 23ਵਾਂ ਫਾਊਾਡੇਸ਼ਨ ਡੇ ਪਿ੍ੰ. ਆਸ਼ਾ ਸ਼ਰਮਾ ਦੀ ਅਗਵਾਈ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਰੋਹ ਦਾ ਥੀਮ 'ਜੋਨਰੀ ਆਫ਼ ਐਕਸੀਲੈਂਸ' ਰੱਖਿਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਅਸੈਂਬਲੀ ਨਾਲ ਹੋਈ, ਜਿਸ ਵਿਚ ਸਕੂਲ ਦੇ ਪਿਛਲੇ 23 ਸਾਲਾਂ ਦੇ ਸਫ਼ਰ ਅਤੇ ਉਪਲਬਧੀਆਂ ਨੂੰ ਉਜਾਗਰ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵੱਲੋਂ ਗਰੁੱਪ ਡਾਂਸ, ਕਵਿਤਾਵਾਂ ਅਤੇ ਪ੍ਰੇਰਨਾਦਾਇਕ ਭਾਸ਼ਣ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਥੀਮ ਦੀ ਭਾਵਨਾ ਨੂੰ ਦਰਸਾਇਆ | ਇਸ ਮੌਕੇ 'ਤੇ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ, ਜਿਸ ਵਿਚ ਸੈਸ਼ਨ 2025-26 ਦੀ ਪ੍ਰੀਖਿਆ ਵਿਚ ਪਹਿਲੀਆਂ ਪੰਜ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਵਿਦਿਆਰਥੀਆਂ 'ਚ ਮਿਠਾਈ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਸਮੂਹ ਸਟਾਫ਼, ਮਾਪੇ ਤੇ ਵਿਦਿਆਰਥੀ ਹਾਜ਼ਰ ਸਨ |